
ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਜਸਰੂਪ ਕੌਰ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ੍ਰੀ ਮਨਪ੍ਰੀਤ ਸਿੰਘ ਢਿੱਲੇ PPS ਪੁਲਿਸ ਕਪਤਾਨ ਸਪੇਸ਼ਲ ਬ੍ਰਾਂਚ, ਸ੍ਰੀ ਲਖਵੀਰ ਸਿੰਘ PPS ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਬੰਬੀਹਾ ਗੈਂਗ ਦੇ 2 ਸ਼ਾਰਪ ਸ਼ੂਟਰ ਗ੍ਰਿਫਤਾਰ ਕਰਕੇ ਉਹਨਾ ਦੀ ਨਿਸ਼ਾਨਦੇਹੀ ਤੇ ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਅਤੇ 02 ਪਿਸਟਲ ਸਮੇਤ 05 ਰੋਂਦ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 14.03.2022 ਨੂੰ ਪਿੰਡ ਮੱਲੀਆਂ ਖੁਰਦ ਵਿਖੇ ਸਿੱਧ ਬਾਬਾ ਲਛਮਣ ਜਤੀ ਸਪੋਰਟਸ ਕਲੱਬ ਮੱਲੀਆਂ ਖੁਰਦ ਵੱਲੋਂ 12ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਜਿੱਥੇ ਨਾਮਵਾਰ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਨੰਗਲ ਅੰਬੀਆਂ ਥਾਣਾ ਸ਼ਾਹਕੋਟ ਉਮਰ ਕਰੀਬ 38 ਸਾਲ ਦਾ 5 ਸਵਿਫਟ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗਰਾਉਂਡ ਦੇ ਬਾਹਰ ਅੰਨੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 40 ਮਿਤੀ 14.3.2022 ਜੇਰੇ ਧਾਰਾ 302, 307, 148, 149, 1208, 212,216 ਭ.ਦ. 25/27-54-59 ਅਸਲ ਐਕਟ ਥਾਣਾ ਸਦਰ ਨਕੋਦਰ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਮੁੱਕਦਮਾ ਨੂੰ ਟਰੇਸ ਕਰਕੇ ਵਾਰਦਾਤ ਦੇ ਮਾਸਟਰ ਮਾਈਂਡ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੰਦੀਪ ਸਿੰਘ ਨੰਗਲ ਅੰਬੀਆ ਨੂੰ ਗੋਲੀਆ ਮਾਰਨ ਵਾਲੇ ਸੂਟਰ ਰਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਪੁੱਤਰ ਪ੍ਰੀਤਮ ਸਿੰਘ ਵਾਸੀ ਗੋਪਾਲਪੁਰ ਥਾਣਾ ਗੰਡਿਆਲ ਖੇੜੀ ਜਿਲ੍ਹਾ ਪਟਿਆਲਾ ਅਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਮੋੜ ਕਲਾਂ ਥਾਣਾ ਮੋਤ ਜਿਲ੍ਹਾ ਬਠਿੰਡਾ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ ਬਠਿੰਡਾ ਜੇਲ ਤੋ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਮਿਤੀ 07-02-2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੂੰ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁੱਛ ਗਿੱਛ ਦੌਰਾਨ ਦੋਸ਼ੀਆਨ ਨੇ ਦੱਸਿਆ ਕਿ ਮਸ਼ਹੂਰ ਕੱਬੜੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਨੂੰ ਪਿੰਡ ਮੱਲੀਆਂ ਖੁਰਦ ਕੱਬਡੀ ਮੈਚ ਦੌਰਾਨ ਮਾਰਨ ਦੀ ਸਾਜਿਸ਼ ਵੱਖ ਵੱਖ ਜੇਲਾਂ ਵਿੱਚ ਬੰਦ ਗੈਂਗਸਟਰ ਕੋਸ਼ਲ ਚੌਧਰੀ, ਅਮਿਤ ਡਾਗਰ, ਫਤਿਹ ਨਾਗਰੀ, ਜੁਝਾਰ ਸਿੰਘ ਉਰਵ ਸਮਿਰਨਜੀਤ ਸਿੰਘ ਆਦਿ ਨੇ ਜੇਲ ਵਿੱਚੋ ਅਤੇ ਵਿਦੇਸ਼ ਵਿੱਚ ਬੈਠੇ ਕੱਬਡੀ ਪਰਮੋਟਰ ਸਨਾਵਰ ਢਿੱਲੋ, ਗੈਂਗਸਟਰ ਲੱਕੀ ਪਟਿਆਲ, ਗੈਗਸਟਰ ਸੁੱਖਾ ਦੁਨੇਕੇ (ਜਿਸ ਦਾ ਵਿਦੇਸ਼ ਕਨੇਡਾ ਵਿੱਚ ਕਤਲ ਹੋ ਗਿਆ ਹੈ) ਨੇ ਸਾਜਿਸ਼ ਰਲ ਕੇ ਬਣਾਈ ਸੀ। ਸੁੱਖਾ ਦੁਨੇਕੇ ਦੇ ਕਹਿਣ ਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਇਸ ਵਾਰਦਾਤ ਵਿੱਚ ਸ਼ਾਮਲ ਹੋਇਆ ਸੀ ਅਤੇ ਫਤਿਹ ਨਾਗਰੀ (ਜੋ ਸੰਗਰੂਰ ਜੇਲ ਵਿੱਚ ਬੰਦ ਸੀ) ਦੇ ਕਹਿਣ ਤੇ ਰਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਇਸ ਵਾਰਦਾਤ ਵਿੱਚ ਸ਼ਾਮਲ ਹੋਇਆ ਸੀ। ਅਮਿਤ ਡਾਗਰ, ਕੋਸ਼ਲ ਚੋਧਰੀ ਅਤੇ ਸੁਖਾ ਦੁਨੇਕੇ ਨੇ ਸ਼ੂਟਰ ਪੁਨੀਤ ਸ਼ਰਮਾ, ਨਰਿੰਦਰ ਲੱਲੀ, ਵਿਕਾਸ ਮਾਹਲੇ ਅਤੇ ਹਰਿੰਦਰ ਫੌਜੀ ਨੂੰ ਭੇਜਿਆ ਸੀ ਅਤੇ ਵਾਰਦਾਤ ਵਿੱਚ ਵਰਤੀ ਜਾਣ ਵਾਲੀ ਸਵਿਫਟ ਗੱਡੀ ਤੇ ਹਥਿਆਰ ਵੀ ਮੁਹਈਆ ਕਰਵਾਏ ਸਨ। ਵਾਰਦਾਤ ਨੂੰ ਅੰਜਾਮ ਦੇਣ ਲਈ ਸਾਰੇ ਸ਼ੂਟਰ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਇਕਠੇ ਹੋਏ ਸਨ ਜਿਸ ਸਬੰਧੀ ਠਾਹਰ ਅਤੇ ਖਾਣ ਪੀਣ ਦਾ ਸਾਰਾ ਇੰਤਜਾਮ ਜੁਝਾਰ ਸਿੰਘ ਉਰਫ ਸਿਮਰਨਜੀਤ ਸਿੰਘ ਰਾਹੀਂ ਕਰਵਾਇਆ ਗਿਆ ਸੀ। ਜੋ ਦੋਨੋ ਸ਼ੂਟਰ ਨੂੰ ਬਾ-ਅਦਾਲਤ ਸ੍ਰੀਮਤੀ ਬਲਜਿੰਦਰ ਕੌਰ SDM ਸਾਹਿਬ ਨਕੋਦਰ ਵਲੋਂ ਮਿਤੀ 14-11-2022 ਨੂੰ ਪੀ.ਓ ਕਰਾਰ ਦਿੱਤਾ ਗਿਆ ਸੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਨਾ ਸ਼ਾਰਪ ਸ਼ੂਟਰਾ ਦੀ ਨਿਸ਼ਾਨਦੇਹੀ ਤੇ ਵਾਰਦਾਤ ਵਿੱਚ ਵਰਤੀ ਹੋਈ ਸਵਿਫਟ ਗੱਡੀ, ਇੱਕ .30 ਬੋਰ ਪਿਸਟਲ ਸਮੇਤ ਵੱਡਾ ਮੈਗਜ਼ੀਨ, 03 ਕਾਰਤੂਸ ਜਿੰਦਾ .30 ਬੋਰ ਅਤੇ ਇੱਕ .32 ਬੋਰ ਪਿਸਟਲ ਜਿਸ ਪਰ Made in USA ਲਿਖਿਆ ਹੈ ਸਮੇਤ 02 ਰੋਂਦ .32 ਬੋਰ ਜਿੰਦਾ ਬ੍ਰਾਮਦ ਕਰਵਾਏ ਹਨ। ਪੁੱਛ ਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਸ਼ੂਟਰ ਪੁਨੀਤ ਸ਼ਰਮਾ ਦਾ ਸੂਟਰ ਹਰਜੀਤ ਸਿੰਘ ਉਰਫ ਹੈਰੀ ਮੋੜ ਨਾਲ ਵਾਰਦਾਤ ਤੇ ਪਹਿਲਾਂ ਗਾਲੀ ਗਲੋਚ ਹੋਇਆ ਸੀ ਜਿਸ ਕਰਕੇ ਸੂਟਰ ਹਰਜੀਤ ਸਿੰਘ ਉਰਫ ਹੈਰੀ ਮੋੜ ਨੇ ਸੰਦੀਪ ਨੰਗਲ ਅੰਬੀਆ ਦੇ ਕਤਲ ਦੇ ਦੋਰਾਨ ਚੱਲੀਆਂ ਗੋਲੀਆਂ ਦਾ ਫਾਇਦਾ ਚੁੱਕ ਕੇ ਇੱਕ ਗੋਲੀ ਸ਼ੂਟਰ ਪੁਨੀਤ ਸ਼ਰਮਾ ਦੀ ਲੱਤ ਵਿੱਚ ਰੰਜਿਸ਼ਨ ਮਾਰੀ ਸੀ। ਦੋਨਾ ਸ਼ਾਰਪ ਸ਼ੂਟਰਾ ਨੇ ਇਸ ਤੋਂ ਇਲਾਵਾ ਬਠਿੰਡਾ ਵਿਖੇ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿਕੀ ਦਾ ਡੰਬਲ ਮਰਡਰ ਕੀਤਾ ਸੀ ਅਤੇ ਸੰਦੀਪ ਨੰਗਲ ਅੰਬੀਆ ਦੇ ਕਤਲ ਤੋਂ ਬਾਅਦ ਹਰਿਆਣਾ ਬੇਸ ਗੈਂਗਸਟਰ ਨੀਰਜ ਪੰਡਿਤ ਦੇ ਕਹਿਣ ਪਰ ਜਸਵੀਰ ਡੀਗੋਟ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਜੋ ਇਹਨਾ ਸ਼ੂਟਰਾ ਖਿਲਾਫ ਫਿਰੋਤੀ ਦੇ ਮਾਮਲੇ ਵੀ ਦਰਜ ਹਨ ਅਤੇ ਇਹ ਦੋਨੇ ਸ਼ਟਰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡਾਲਾ ਦੇ ਸੰਪਰਕ ਵਿੱਚ ਸਨ। ਫਰਾਰ ਸ਼ੂਟਰ ਪੁਨੀਤ ਸ਼ਰਮਾ ਅਤੇ ਨਰਿੰਦਰ ਲੇਲੀ ਦੀ ਭਾਲ ਵਿੱਚ ਛਾਪੇ ਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਉਹਨਾ ਨੂੰ ਇਸ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ।





























