
ਜਲੰਧਰ, (PRIME INDIAN NEWS) :- ਜਲੰਧਰ ਲੋਕ ਸਭਾ ਲਈ ਆਮ ਆਦਮੀ ਪਾਰਟੀ ਦੇ ਸੂਝਵਾਨ ਤੇ ਸਰਗਰਮ ਉਮੀਦਵਾਰ ਪਵਨ ਟੀਨੂੰ ਦੇ ਹੱਕ ਵਿੱਚ ਆਦਮਪੁਰ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਆਪਣੀ ਬਹੁ ਗਿਣਤੀ ਹਿਮਾਇਤ ਦਾ ਫਤਵਾ ਦਿਤਾ।
ਦਲਜੀਤ ਸਿੰਘ ਮਿਨਹਾਸ, ਅਮਰੀਕ ਸਿੰਘ ਕੌਂਸਲਰ, ਸੁਰਿੰਦਰਪਾਲ ਕੌਂਸਲਰ, ਵਿਕਰਮ ਸਿੰਘ ਵਿੱਕੀ ਕੌਂਸਲਰ, ਹਰਵਿੰਦਰ ਸਿੰਘ ਬਿੰਟਾ ਕੌਂਸਲਰ ਤੋਂ ਇਲਾਵਾ ਹਰਭਜਨ ਸਿੰਘ ਸਾਬਕਾ ਕੌਂਸਲਰ, ਪਵਿੱਤਰ ਸਿੰਘ ਸਾਬਕਾ ਕੌਂਸਲਰ, ਖੇਮ ਚੰਦ ਦਾਵੀ ਸਾਬਕਾ ਕੌਂਸਲਰ, ਸੁੱਖਵਿੰਦਰ ਸਿੰਘ ਬੱਲਾ, ਮੋਹਨ ਲਾਲ ਨਿੱਕੂ, ਜੋਗਿੰਦਰ ਪਾਲ, ਦਵਿੰਦਰ ਸਿੰਘ ਸੂਰੀ ਪ੍ਰਧਾਨ ਜੇ ਸੀ ਕਲੱਬ, ਚਮਨ ਲਾਲ ਗੋਰਾ ਤੇ ਹੋਰਨਾਂ ਦੀ ਅਗਵਾਈ ਵਿੱਚ ਅੱਜ ਆਦਮਪੁਰ ਦੇ ਮਹਾਰਾਜਾ ਪੈਲੇਸ ਵਿੱਚ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਹਾਜਰੀਨ ਨੇ ਪਵਨ ਟੀਨੂੰ ਦੇ ਜੁਝਾਰੂ ਵਿਚਾਰ ਸੁਣਦੇ ਹੋਏ ਬਾਹਾਂ ਖੜ੍ਹੀਆਂ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ-ਇੱਕ ਵੋਟ ਭੁਗਤਾਉਣ ਦਾ ਵਚਨ ਦਿਤਾ। ਇਸ ਮੌਕੇ ਪਵਨ ਟੀਨੂੰ ਨੇ ਯਕੀਨ ਦਿਵਾਇਆ ਕਿ ਉਹ ਸੰਸਦ ਵਿੱਚ ਪੰਜਾਬ ਦੀਆਂ ਲੋਕ ਭਲਾਈ ਮੰੰਗਾਂ ਨੂੰ ਮਨਵਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।





























