
ਜਲੰਧਰ, ਐਚ ਐਸ ਚਾਵਲਾ। ਅੱਜ ਜਲੰਧਰ ਦਿਹਾਤੀ ਪੁਲਿਸ ਵਲੋਂ NDPS ਐਕਟ ਦੇ 41 ਵੱਖ ਵੱਖ ਮੁਕੱਦਮਿਆਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ ਗਿਆ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆ ਵਿੱਚ ਦਰਜ ਹੋਏ NDPS ਐਕਟ ਦੇ 41 ਮੁਕੱਦਮਿਆਂ ਵਿੱਚ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਮਿਤੀ 26-06-2024 ਨੂੰ ਗਰੀਨ ਪਲਾਂਟ ਐਨਰਜੀ ਪ੍ਰਾਈਵੇਟ ਲਿਮਟਿਡ, ਬੀਰ ਪਿੰਡ ਨਕੋਦਰ ਵਿਖੇ ਸਾੜ ਕੇ ਨਸ਼ਟ ਕੀਤਾ ਗਿਆ।
ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-👇
1. ਡੋਡੇ ਚੂਰਾ ਪੋਸਤ 91 ਕਿਲੋ 60 ਗ੍ਰਾਮ
2. ਹੈਰੋਇਨ 02 ਕਿਲੋ 558 ਗ੍ਰਾਮ
3. ਨਸ਼ੀਲਾ ਪਾਉਡਰ 40 ਗ੍ਰਾਮ
4. ਨਸ਼ੀਲੀਆਂ ਗੋਲੀਆਂ 530
5. ਨਸ਼ੀਲੇ ਕੈਪਸੂਲ 136
ਇਸ ਮੌਕੇ ਜਿਲ੍ਹਾ ਜਲੰਧਰ ਦਿਹਾਤੀ ਦੀ ਡਰੱਗ ਡਿਸਪੋਜਲ ਕਮੇਟੀ ਦੇ ਚੇਅਰਮੈਨ ਡਾ. ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਅਤੇ ਜਿਲ੍ਹਾ ਜਲੰਧਰ ਦਿਹਾਤੀ ਦੇ ਅਧਿਕਾਰੀ ਮੌਜੂਦ ਸਨ।





























