
ਜਲੰਧਰ, ਐਚ ਐਸ ਚਾਵਲਾ। ਪੰਜਾਬ ਪੁਲਿਸ ਵੱਲੋਂ ਜਨਤਾ ਦੀ ਸੁਰੱਖਿਆ ਅਤੇ ਸੰਪਤੀ ਦੀ ਬਰਾਮਦਗੀ ਲਈ ਚਲਾਈ ਜਾ ਰਹੀ ਮੁਹਿੰਮ ਹੇਠ, ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨਾਂ ਵੱਲੋਂ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸ੍ਰੀ ਸਰਬਜੀਤ ਰਾਏ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕਰਕੇ 110 ਮੋਬਲਾਇਲ ਫ਼ੋਨ ਜੋ ਲਗਭਗ 20,50,000/- ਕੀਮਤ ਦੇ ਰਿਕਵਰ ਕਰਕੇ ਪਬਲਿਕ ਦੇ ਹਵਾਲੇ ਕਰ ਜਲੰਧਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਸਾਰੇ ਮੋਬਾਇਲ ਫੋਨ ਜਲੰਧਰ ਅਤੇ ਨੇੜਲੇ ਇਲਾਕਿਆਂ ਤੋਂ ਗੁੰਮ ਹੋਏ ਸਨ।

ਡੀ. ਐਸ. ਪੀ ਰਸ਼ਪਾਲ ਸਿੰਘ ਪੀ.ਪੀ.ਐਸ. ਅਤੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਇੰਚਾਰਜ ਸਾਈਬਰ ਕ੍ਰਾਇਮ ਤੇ ਉੱਨਾਂ ਦੀ ਟੀਮ ਵੱਲੋਂ ਲਗਾਤਾਰ ਮਿਹਨਤ ਕਰਕੇ ਮੋਬਾਇਲ ਫ਼ੋਨ ਲੋਕਾਂ ਦੇ ਹਵਾਲੇ ਕੀਤੇ ਗਏ। ਜਿਸ ਨਾਲ ਲੋਕਾਂ ਦਾ ਪੁਲਿਸ ਤੇ ਵਿਸ਼ਵਾਸ ਅਤੇ ਭਰੋਸਾ ਵਧੇਗਾ ।

ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਪੁਲਿਸ ਨਾਗਰਿਕਾਂ ਦੀ ਜਾਇਦਾਦ ਦੀ ਰਾਖੀ ਅਤੇ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੋਬਲਾਇਲ ਫ਼ੋਨ ਅੱਜ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ ਫੋਨ ਵਿੱਚ ਸਾਡੀ ਨਿੱਜੀ ਫੋਟੋਆਂ ਤੋਂ ਇਲਾਵਾ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਚੋਰੀ ਜਾਂ ਗੁੰਮ ਹੋਈ ਵਸਤੂ ਦੀ ਤੁਰੰਤ ਰਿਪੋਰਟ ਕਰਕੇ ਪੁਲਿਸ ਨਾਲ ਸਹਿਯੋਗ ਕਰਨ।





























