
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਅਤੇ ਭਗੌੜੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਸਬੰਧੀ ਸ੍ਰੀ ਪਰਮਿੰਦਰ ਸਿੰਘ, ਪੀ.ਪੀ.ਐੱਸ. ਪੁਲਿਸ ਕਪਤਾਨ ਸਥਾਨਿਕ ਜਲੰਧਰ ਦਿਹਾਤੀ, ਸ੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਇਸਪੈਕਟਰ ਅਮਨ ਸੈਣੀ, ਮੁੱਖ ਅਫਸਰ ਥਾਣਾ ਸਿਟੀ ਨਕੋਦਰ ਦੀ ਪੁਲਿਸ ਵਲੋਂ ਨਕੋਦਰ ਸ਼ਹਿਰ ਵਿੱਚ ਫਿਰੋਤੀ ਮੰਗਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 12.06.2025 ਤੇ ਲਗਾਤਾਰ ਸ਼ਹਿਰ ਨਕੋਦਰ ਦੇ ਇੱਕ ਨਾਮੀ ਵਪਾਰੀ ਨੂੰ ਜਾਨੋ ਮਾਰਨ ਦਾ ਡਰਾਵਾ ਦੇ ਕਿ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਸਬੰਧੀ ਥਾਣਾ ਸਿਟੀ ਨਕੋਦਰ ਵਿੱਚ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 64 ਮਿਤੀ 21.06.2025 ਅ/ਧ 308(5)351(3), 61(2) BNS ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਮੁੱਕਦਮਾ ਦੀ ਤਫਤੀਸ਼ ਦੌਰਾਨ ਮੁਕਦਮਾ ਵਿਚ 04 ਦੋਸ਼ੀ ਸੁਖਜਿੰਦਰ ਸਿੰਘ ਉਰਫ ਸੰਨੀ ਵਾਸੀ ਨਵਾਪਿੰਡ ਦੋਨੇਵਾਲ, ਰਮਨਦੀਪ, ਅੱਦਿਤਿਆ ਰਾਏ ਉਰਫ ਮਨੀਸ਼ ਤੇ ਸੈਮ ਵਾਸੀਆਨ ਪੁਰੇਵਾਲ ਕਾਲੋਨੀ ਨਕੋਦਰ ਨੂੰ ਨਾਮਜਦ ਕੀਤਾ ਗਿਆ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-02 ਟੀਮਾ ਤਿਆਰ ਕੀਤੀਆ ਗਈਆ ਅਤੇ ਇਹਨਾ ਟੀਮਾ ਵੱਲੋ ਟੈਕਨੀਕਲ ਤਰੀਕੇ ਨਾਲ ਕੰਮ ਕਰਦੇ ਹੋਏ ਮਿਤੀ 22.06.2025 ਨੂੰ ਦੋਸ਼ੀ ਅੱਦਿਤਿਆ ਰਾਏ ਉਰਫ ਮਨੀਸ਼ ਪੁੱਤਰ ਨਰੇਸ਼ ਕੁਮਾਰ ਵਾਸੀ ਪੂਰੇਵਾਲ ਕਾਲੋਨੀ ਨਕੋਦਰ ਥਾਣਾ ਸਿਟੀ ਨਕੋਦਰ ਅਤੇ ਮਿਤੀ 23.06.2025 ਨੂੰ ਸੈਮ ਜੁਵਨਾਇਲ ਹੋਣ ਕਰਕੇ ਐਪਰੀਹੈਂਡ ਕੀਤਾ ਗਿਆ। ਇਹਨਾਂ ਪਾਸੋ ਫਿਰੋਤੀ ਮੰਗਣ ਲਈ ਵਰਤੇ ਗਏ ਤਿੰਨ ਮੋਬਾਇਲ ਫੋਨ ਅਤੇ ਇੱਕ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ। ਦੋਰਾਨੇ ਪੁੱਛਗਿਛ ਅੱਦਿਤਿਆ ਰਾਏ ਉਰਫ ਮਨੀਸ਼ ਵੱਲੋ 02 ਹੋਰ ਫਿਰੋਤੀ ਦੀਆ ਵਾਰਦਾਤਾ ਕੁਬਲੀਆ ਗਈਆ ਹਨ ਜਿਸ ਵਿੱਚ ਪਹਿਲੀ ਵਾਰਦਾਤ ਰਮਨਦੀਪ ਵੱਲੋਂ 30 ਲੱਖ ਦੀ ਰੁਪਏ ਦੀ ਫਿਰੋਤੀ ਨਰਿੰਦਰਪਾਲ (ਸ਼ਾਮ ਜਿਉਲਰ ਲੋਹੀਆ) ਪਾਸੋ ਮੰਗ ਕੀਤੀ ਗਈ ਸੀ ਤੇ ਉਸ ਵੱਲੋ ਰਮਨਦੀਪ ਦੇ ਕਹਿਣ ਤੇ ਸ਼ਾਮ ਜਿਊਲਰ, ਲੋਹੀਆ ਦੀ ਰੈਕੀ ਕੀਤੀ ਗਈ ਸੀ ਜਿਸ ਸਬੰਧੀ ਮੁਕਦਮਾ ਨੰਬਰ 61 ਮਿਤੀ 03-05-2025 ਅ/ਧ 308(5) 351(3) ਥਾਣਾ ਲੋਹੀਆ ਦਰਜ ਰਜਿਸਟਰ ਹਨ ਤੇ ਦੂਸਰੀ ਵਾਰਦਾਤ ਰਮਨਦੀਪ ਵੱਲੋ 102 ਕਰੋੜ ਰੁਪਏ ਦੀ ਫਿਰੋਤੀ ਰਾਜਵੰਤ ਸਿੰਘ ਰਾਜਾ (ਪੈਟਰੋਲ ਪੰਪ) ਪਾਸੋਂ ਮੰਗ ਕੀਤੀ ਗਈ ਸੀ ਤੇ ਉਸ ਵੱਲੋਂ ਰਮਨਦੀਪ ਦੇ ਕਹਿਣ ਤੇ ਪੈਟਰੋਲ ਪੰਪ ਦੀ ਵੀ ਰੈਕੀ ਕੀਤੀ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 85 ਮਿਤੀ 17-10-2024 ਅ/ਧ 308(5) BNS ਥਾਣਾ ਲੋਹੀਆ ਦਰਜ ਰਜਿਸਟਰ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਅਜਿਹੀਆਂ ਹੋਰ ਵਾਰਦਾਤਾਂ ਦਾ ਪਤਾ ਕੀਤਾ ਜਾ ਰਿਹਾ ਹੈ।





























