
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਇਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਗੁਰਾਇਆ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸੁਲਭਾਉਂਦੇ ਹੋਏ 1 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 05-09-2025 ਨੂੰ ਗੁਰੂ ਰਾਮ ਪੁੱਤਰ ਗੁਰਦਿਆਲ ਵਾਸੀ ਲਸਵਾੜਾ ਥਾਣਾ ਬਿਸਨਾ ਜਿਲ੍ਹਾ ਜੰਮੂ ਦੱਸਿਆ ਕਿ ਉਸ ਦਾ ਛੋਟਾ ਭਰਾ ਸ਼ਿਵਾਨੀ ਮਹੰਤ ਪੁੱਤਰ ਗੁਰਦਿਆਲ ਵਾਸੀ ਲਸਵਾੜਾ ਥਾਣਾ ਬਿਸ਼ਨਾ ਜਿਲ੍ਹਾ ਜੰਮੂ ਉਮਰ ਕਰੀਬ 50 ਸਾਲ ਜਨਮ ਤੋਂ ਹੀ ਮਹੰਤਾ ਦੇ ਵੱਖ ਵੱਖ ਗਰੁੱਪਾ ਦੇ ਨਾਲ ਰਹਿੰਦਾ ਸੀ ਅਤੇ ਸਾਲ 2010 ਤੋਂ ਉਸ ਦਾ ਭਰਾ ਸ਼ਿਵਾਨੀ ਮਹੰਤ ਪੱਕੇ ਤੌਰ ਤੇ ਭਾਗਵੰਤੀ ਮਹੰਤ ਹਾਜੀ ਪੁੱਤਰੀ ਮਹਿੰਗਾ ਰਾਮ ਵਾਸੀ ਪੱਤੀ ਨੱਬੇ ਕੀ ਗੁਰਾਇਆ ਦੇ ਨਾਲ ਅੱਜ ਕੱਲ ਮਾਂਗਾ ਪੱਤੀ ਗੁਰਾਇਆ ਵਿਖੇ ਰਹਿੰਦਾ ਸੀ।ਜੋ ਉਸ ਦਾ ਭਰਾ ਸ਼ਿਵਾਨੀ ਮਹੰਤ ਦੇ ਨਾਲ ਹੀ ਨਿਤਕਾ ਮਹੰਤ ਪੁੱਤਰੀ ਕਰਨੈਲ ਸਿੰਘ ਵਾਸੀ ਮਕਾਨ ਨੰਬਰ 9256/11 ਚੰਦਰਲੋਕ ਕਲੋਨੀ ਲੁਧਿਆਣਾ ਵੀ ਅਰਸਾ ਕਰੀਬ 5/6 ਸਾਲ ਤੋਂ ਉਸ ਦੀ ਚੇਲੀ ਬਣ ਕਿ ਰਹਿੰਦੀ ਸੀ। ਜੋ ਮਿਤੀ 04-09-2025 ਨੂੰ ਉਸ ਨੂੰ ਵਕਤ ਕਰੀਬ 09 ਵਜੇ ਸਵੇਰੇ ਮੋਬਾਇਲ ਫੋਨ ਰਾਹੀਂ ਨਿਤਕਾ ਮਹੰਤ ਨੇ ਦੱਸਿਆ ਕਿ ਸ਼ਿਵਾਨੀ ਮਹੰਤ ਦੀ ਬਾਥਰੂਮ ਵਿੱਚ ਡਿੱਗਣ ਕਰਕੇ ਮੌਤ ਹੋ ਗਈ। ਜਿਸ ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਦੇਰ ਸ਼ਾਮ ਗੁਰਾਇਆ ਵਿਖੇ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਸ਼ਿਵਾਨੀ ਮਹੰਦ ਦੀ ਲਾਸ਼ ਨੂੰ ਚੈਰੀਟੇਬਲ ਹਸਪਤਾਲ ਬਿਲਗਾ ਵਿਖੇ ਰੱਖਿਆ ਗਿਆ ਹੈ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਚੈਰੀਟੇਬਲ ਹਸਪਤਾਲ ਬਿਲਗਾ ਵਿਖੇ ਜਾ ਕੇ ਆਪਣੇ ਭਰਾ ਸ਼ਿਵਾਨੀ ਮਹੰਤ ਦੀ ਲਾਸ਼ ਨੂੰ ਦੇਖਿਆ ਤਾਂ ਉਸ ਦੇ ਗਲੇ ਵਿਚ ਕਾਫੀ ਜਿਆਦਾ ਨਿਸ਼ਾਨ ਪਿਆ ਹੋਇਆ ਸੀ। ਜੋ ਉਸ ਨੂੰ ਪੂਰਾ ਯਕੀਨ ਹੈ ਕਿ ਮਿਤੀ 03/04-09-2025 ਦੀ ਦਰਮਿਆਨੀ ਰਾਤ ਨੂੰ ਉਸ ਦੇ ਭਰਾ ਸ਼ਿਵਾਨੀ ਮਹੰਤ ਦੀ ਨਿਤਕਾ ਮਹੰਦ ਪੁੱਤਰੀ ਕਰਨੈਲ ਸਿੰਘ ਵਾਸੀ ਮਕਾਨ ਨੰਬਰ 9256/11 ਚੰਦਰਲੋਕ ਕਲੋਨੀ ਲੁਧਿਆਣਾ ਨੇ ਕਿਸੇ ਲਾਲਚ ਵਿੱਚ ਆ ਕੇ ਉਸ ਦਾ ਕਿਸੇ ਕੱਪੜੇ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਹੈ।ਜਿਸ ਤੇ ਐਸ.ਆਈ ਜਸਵਿੰਦਰ ਪਾਲ ਬਾਣਾ ਗੁਰਾਇਆ ਨੇ ਮੁਕੱਦਮਾ ਨੰਬਰ 170 ਮਿਤੀ 05-09-2025 ਅ/ਧ 103(1), ਬੀ ਐਨ ਐਸ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਮੁਦਈ ਮੁਕੱਦਮਾ ਦੇ ਤਰਤਿਮੇ ਬਿਆਨ ਪਰ ਦੋਸ਼ੀਆਨ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲਛਮਣ ਸਿੰਘ ਵਾਸੀ ਲਹਿਲ ਨੇੜੇ ਰਾੜਾ ਸਾਹਿਬ ਥਾਣਾ ਮਲੋਦ ਜਿਲ੍ਹਾ ਲੁਧਿਆਣਾ ਅਤੇ ਜਤਿੰਦਰ ਸਿੰਘ ਉਰਫ ਪੱਪੀ ਪੁੱਤਰ ਕਰਨੈਲ ਸਿੰਘ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਅਤੇ ਇੱਕ ਨਾ-ਮਲੂਮ ਵਿਅਕਤੀ ਨੂੰ ਨਾਮਜਦ ਕੀਤਾ ਗਿਆ।
ਜੋ ਦੋਰਾਨੇ ਤਫਤੀਸ਼ ਟੈਕਨੀਕਲ ਸੈੱਲ ਦੀ ਮਦਦ ਨਾਲ ਮੁਕੱਦਮਾ ਹਜਾ ਵਿੱਚ ਦੋਸ਼ੀ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲਛਮਣ ਸਿੰਘ ਵਾਸੀ ਲਹਿਲ ਨੇੜੇ ਰਾੜਾ ਸਾਹਿਬ ਥਾਣਾ ਮਲੋਦ ਜਿਲ੍ਹਾ ਲੁਧਿਆਣਾ ਨੂੰ ਮਿਤੀ 07-09-2025 ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਮੁਕੱਦਮਾ ਹਜਾ ਵਿੱਚ ਦੋਸ਼ੀ ਹਰਦੀਪ ਸਿੰਘ ਉਰਫ ਦੀਪਾ ਉਕਤ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੋਸ਼ੀ ਹਰਦੀਪ ਸਿੰਘ ਉਰਫ ਦੀਪਾ ਉਕਤ ਪਾਸੋਂ ਡੂੰਘਾਈ ਨਾਲ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਕਿਸ ਦੇ ਕਹਿਣ ਪਰ ਅਤੇ ਕਿਸ ਲਾਲਚ ਵਿੱਚ ਆ ਮ੍ਰਿਤਕ ਸ਼ਿਵਾਨੀ ਮਹੰਤ ਦਾ ਕਤਲ ਕੀਤਾ ਹੈ ਅਤੇ ਇਸ ਦੇ ਨਾਲ ਦੇ ਸਾਥੀਆ ਬਾਰੇ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਵਿੱਚ ਗ੍ਰਿਫਤਾਰ ਕਰਨੇ ਰਹਿੰਦੇ ਦੋਸ਼ੀਆਨ ਨੂੰ ਟੈਕਨੀਕਲ ਸੈੱਲ ਦੀ ਮਦਦ ਨਾਲ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।





























