ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਥਾਣਾ ਆਦਮਪੁਰ ਦੀ ਪੁਲਿਸ ਵਲੋਂ ਨਜ਼ਾਇਜ਼ ਅਸਲੇ ਸਮੇਤ ਇੱਕ ਵਿਅਕਤੀ ਗ੍ਰਿਫਤਾਰ

01 ਦੇਸੀ ਪਿਸਤੋਲ ਸਮੇਤ ਮੈਗਜੀਨ, 03 ਜਿੰਦਾ ਰੋਦ, 01 ਖੋਲ ਅਤੇ ਇੱਕ ਮੋਟਰਸਾਈਕਲ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਸ਼੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਪ੍ਰਮਿੰਦਰ ਸਿੰਘ ਹੀਰ, ਪੀ.ਪੀ.ਐਸ, ਪੁਲਿਸ ਕਪਤਾਨ ਸਥਾਨਿਕ, ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ), ਅਤੇ ਸ਼੍ਰੀ ਕੁਲਵੰਤ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ INSP. ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 01 ਦੇਸੀ ਪਿਸਤੋਲ ਸਮੇਤ ਮੈਗਜੀਨ, 03 ਜਿੰਦਾ ਰੋਦ, 01 ਖੋਲ ਅਤੇ ਇੱਕ ਮੋਟਰਸਾਈਕਲ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵੰਤ ਸਿੰਘ ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 06.09.2025 ਨੂੰ ASI ਸਤਨਾਮ ਸਿੰਘ ਸਮੇਤ ASI ਕੁਲਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬਾਸਵਾਰੀ ਸਰਕਾਰੀ ਗੱਡੀ ਨੰਬਰੀ ਬਾ-ਸਿਲਸਿਲਾ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਡਰੋਲੀ ਕਲਾਂ ਪੁਲੀ ਤੇ ਹਾਜਰ ਸੀ ਜਿਥੇ ASI ਪਰਵਿੰਦਰ ਸਿੰਘ CIA Staff ਸਮੇਤ ਫੋਰਸ ਬਾ ਸਵਾਰੀ ਸਰਕਾਰੀ ਗੱਡੀ ਨਾਕਾ ਬੰਦੀ ਕਰਕੇ ਚੈਕਿੰਗ ਸੁਰੂ ਕੀਤੀ ਗਈ, ਦੌਰਾਨੇ ਚੈਕਿੰਗ ਇਕ ਮੋਨਾ ਨੌਜਵਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਮੇਹਟੀਆਣਾ ਸਾਈਡ ਤੋਂ ਆਉਂਦਾ ਦਿਖਾਈ ਦਿਤਾ, ਜਿਸ ਨੂੰ ਪੁਲਿਸ ਪਾਰਟੀ ਵਲੋ ਟਾਰਚ ਨਾਲ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੇ ਰੁਕਣ ਦੀ ਬਜਾਏ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਜੋ ਫਾਇਰ ਪੁਲਿਸ ਪਾਰਟੀ ਦੀ ਸਰਕਾਰੀ ਬਲੈਰੋ ਦੇ ਫਰੰਟ ਸ਼ੀਸ਼ੇ ਵਿੱਚ ਵੱਜਾ ਅਤੇ ਮੋਟਰ ਸਾਈਕਲ ਚਾਲਕ ਨੇ ਆਪਣਾ ਮੋਟਰ ਸਾਈਕਲ ਯੱਕਦਮ ਖੱਬੇ ਹੱਥ ਡਰੋਲੀ ਖੁਰਦ ਪੁੱਲੀ ਵੱਲ ਨੂੰ ਮੋੜ ਲਿਆ ਜੋ ਮੋਟਰ ਸਾਈਕਲ ਤੇਜ ਹੋਣ ਕਰਕੇ ਅਚਾਨਕ ਸਲਿਪ ਕਰਦਾ ਹੋਇਆ ਪੁਲੀ ਕਰਾਸ ਕਰਕੇ ਸੱਜੇ ਹੱਥ ਡਿੱਗ ਪਿਆ।

ਜੋ ਮੋਟਰ ਸਾਈਕਲ ਚਾਲਕ ਨੇ ਉਠ ਕੇ ਬੇਅਬਾਦ ਕਮਰੇ ਦੀ ਆੜ ਲੈ ਕੇ ਪੁਲਿਸ ਪਾਰਟੀ ਵੱਲ ਨੂੰ ਫਿਰ ਦੁਬਾਰਾ ਪਿਸਟਲ ਤਾਣ ਕੇ ਬੈਠ ਗਿਆ ਜਿਸ ਨੂੰ ASI ਕੁਲਦੀਪ ਸਿੰਘ ਨੇ ਵਾਰਨਿੰਗ ਦਿਤੀ ਜੋ ਉਕਤ ਵਿਅਕਤੀ ਨੇ ਸਿਰੰਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਅਤ ਨਾਲ ਇੱਕ ਹੋਰ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏ.ਐਸ.ਆਈ ਕੁਲਦੀਪ ਕੁਮਾਰ ਨੇ ਆਪਣਾ ਅਤੇ ਸਾਥੀ ਕ੍ਰਮਚਾਰੀਆਂ ਦਾ ਬਚਾਅ ਕਰਦੇ ਹੋਏ ਸਰਵਿਸ ਪਿਸਟਲ ਨਾਲ ਹਵਾਈ ਫਾਇਰ ਕੀਤਾ ਅਤੇ ਦੂਸਰਾ ਫਾਇਰ ਉਸ ਵਿਅਕਤੀ ਨੂੰ ਰੋਕਣ ਵਾਸਤੇ ਏ.ਐਸ.ਆਈ. ਕੁਲਦੀਪ ਕੁਮਾਰ ਨੇ ਉਸ ਦੇ ਪੈਰਾਂ ਵੱਲ ਨੂੰ ਕੀਤਾ ਤਾਂ ਗੋਲੀ ਉਸ ਦੀ ਸੱਜੀ ਲੱਤ ਦੀ ਪਿੰਨੀ ਪਰ ਲੱਗੀ। ਜਿਸ ਨੂੰ ਕਾਬੂ ਕਰਕੇ ਨਾਂਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਦਵਿੰਦਰ ਸਿੰਘ ਉਰਫ ਬਾਜਾ ਵਾਸੀ ਪਿੰਡ ਡਮੁੰਡਾ ਥਾਣਾ ਆਦਮਪੁਰ ਜਿਲਾ ਜਲੰਧਰ ਦਸਿਆ ਅਤੇ ਜਖਮੀ ਦਵਿੰਦਰ ਸਿੰਘ ਉਰਫ ਬਾਜਾ ਉਕਤ ਨੂੰ ਸਿਵਲ ਹਸਪਤਾਲ ਆਦਮਪੁਰ ਦਾਖਲ ਕਰਵਾਇਆ ਗਿਆ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 142 ਮਿਤੀ 07.09.2025 ਅ:ਧ 109,132,221,324(4) BNS, 25/54/59 ਅਸਲਾ ਐਕਟ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਮੁਕੱਦਮਾ ਹਜਾ ਵਿੱਚ ਅੱਜ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ।

ਦੋਸ਼ੀ ਦੇ ਖਿਲਾਫ ਪਹਿਲਾ ਦਰਜ ਮੁਕਦਮੇ:-

1. ਐਫਆਈਆਰ 102 ਮਿਤੀ 25.06.2025 ਧਾਰਾ 109,3(5)BNS, 25/54/59 ਆਰਮਜ਼ ਐਕਟ ਥਾਣਾ ਆਦਮਪੁਰ ਜਲੰਧਰ

2. ਐਫਆਈਆਰ 108 ਮਿਤੀ 23.07.2024 ਅਧੀਨ ਧਾਰਾ 115(2),126(2),324(4),351(2),191(3),190ਬੀਐਨਐਸ, ਥਾਣਾ ਆਦਮਪੁਰ ਜਲੰਧਰ

3. ਐਫਆਈਆਰ 13 ਮਿਤੀ 24.01.2024 ਅਧੀਨ 323,324,34 ਆਈਪੀਸੀ ਥਾਣਾ ਆਦਮਪੁਰ ਜਲੰਧਰ

Related Articles

Leave a Reply

Your email address will not be published. Required fields are marked *

Back to top button