CP ਧਨਪ੍ਰੀਤ ਕੌਰ, DCP ਮਨਪ੍ਰੀਤ ਸਿੰਘ ਅਤੇ ਹੋਰ ਉਚ ਅਧਿਕਾਰੀ ਮੌਕੇ ਤੇ ਪਹੁੰਚੇ, ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਜਲੰਧਰ, ਐਚ ਐਸ ਚਾਵਲਾ। ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ‘ਤੇ ਸੋਮਵਾਰ ਦੇਰ ਰਾਤ ਧਮਾਕਾ ਹੋਇਆ। ਸ਼ੱਕ ਹੈ ਕਿ ਉਨ੍ਹਾਂ ਦੇ ਘਰ ‘ਤੇ ਗ੍ਰੇਨੇਡ ਸੁੱਟਿਆ ਗਿਆ ਸੀ।





CP ਧਨਪ੍ਰੀਤ ਕੌਰ, DCP ਮਨਪ੍ਰੀਤ ਸਿੰਘ ਅਤੇ ਹੋਰ ਉਚ ਅਧਿਕਾਰੀ ਮੌਕੇ ਤੇ ਪਹੁੰਚ ਗਏ। CP ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਵੀ ਜਾਂਚ ਕਰਕੇ ਰਿਪੋਰਟ ਦੇਵੇਗੀ। ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ 3-4 ਨੌਜਵਾਨ ਈ-ਰਿਕਸ਼ਾ ‘ਤੇ ਆਉਂਦੇ ਦੇਖੇ ਗਏ, ਜੋਕਿ ਕਾਲੀਆ ਦੇ ਘਰ ‘ਤੇ ਵਿਸਫੋਟਕ ਚੀਜ਼ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ FIR ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਦੱਸਿਆ ਕਿ ਧਮਾਕਾ ਰਾਤ ਕਰੀਬ 1.30 ਵਜੇ ਹੋਇਆ। ਮੈਂ ਸੌਂ ਰਿਹਾ ਸੀ, ਮੈਂ ਸੋਚਿਆ ਕਿ ਇਹ ਗਰਜ ਦੀ ਆਵਾਜ਼ ਸੀ। ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਇੱਕ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਮੈਂ ਆਪਣੇ ਗੰਨਮੈਨ ਨੂੰ ਥਾਣੇ ਭੇਜ ਦਿੱਤਾ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ, ਫੋਰੈਂਸਿਕ ਮਾਹਿਰ ਵੀ ਇੱਥੇ ਮੌਜੂਦ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਗ੍ਰਨੇਡ ਹਮਲਾ ਸੀ ਜਾਂ ਉਸ ਦੇ ਘਰ ‘ਤੇ ਕੋਈ ਹੋਰ ਵਿਸਫੋਟਕ ਸੁੱਟਿਆ ਗਿਆ ਸੀ।
ਜ਼ੋਰਦਾਰ ਧਮਾਕੇ ਕਾਰਨ ਕਾਰ ਦੇ ਨਾਲ-ਨਾਲ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਇੰਨਾ ਹੀ ਨਹੀਂ ਜ਼ਮੀਨ ‘ਤੇ ਟੋਆ ਵੀ ਪੈ ਗਿਆ ਹੈ। ਫਿਲਹਾਲ ਮਨੋਰੰਜਨ ਕਾਲੀਆ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸੁਰੱਖਿਅਤ ਹਨ।





























