
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਜਲੰਧਰ ਕੈਂਟ ਆਰਕੈਸਟਰਾ DJ ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਕਲਾਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਇਕੱਠੇ ਕੰਮ ਕਰਨ ਦੇ ਮੁੱਦੇ ‘ਤੇ ਵਿਚਾਰ ਵਿਮਰਸ਼ ਕੀਤੇ ਗਏ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਲਾਡੀ ਸਰਵਟੇ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀ ਪਹਿਲ ਦੇ ਆਧਾਰ ਤੇ ਉਸਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਲਾਡੀ ਸਰਵਟੇ, ਚੇਅਰਮੈਨ ਮੁਕੇਸ਼ ਮਿੱਤਲ, ਸੋਨੂੰ ਨੀਲਮ ਕੁਮਾਰ, ਉਪ ਪ੍ਰਧਾਨ ਸੋਨੂੰ ਸੱਭਰਵਾਲ, ਕੈਸ਼ੀਅਰ ਅਜੇ ਬੱਤਰਾ, ਕਸ਼ਮੀਰੀ ਲਾਲ ਜਨਰਲ ਸਕੱਤਰ, ਵਿਜੇ ਕੁਮਾਰ ਸਕੱਤਰ, ਨੀਰਜ ਕੁਮਾਰ ਮੀਡੀਆ ਸਲਾਹਕਾਰ, ਦਿਨੇਸ਼ ਚੌਹਾਨ, ਗਾਇਕ ਹੈਪੀ ਮਿੱਤਲ, ਰਾਜੇਸ਼ ਬਿੱਲਾ, ਰਜਤ ਕੋਗ, ਰਵੀ ਅਟਵਾਲ, ਪਿੰਟੂ ਦਾਦਾ, ਪਵਨ ਕੁਮਾਰ ਪੰਮੀ, ਸੁਭਾਸ਼, ਬਿੱਲਾ, ਰਾਜੂ ਚਾਂਦ, ਸੰਜੇ ਕੁਮਾਰ, ਰਿੰਪਲ, ਰਿੰਕੂ, ਹਰੀਸ਼ ਜੁਗਲ ਅਤੇ ਹੋਰ ਪਤਵੰਤੇ ਹਾਜ਼ਰ ਸਨ।





























