
ਆਪਣੇ ਆਪ ਨੂੰ ਦਿਗਜ ਨੇਤਾ ਅਤੇ ਕਿੰਗ ਮੇਕਰ ਕਹਿਣ ਵਾਲੇ ਬੁਰੀ ਤਰ੍ਹਾਂ ਹੋਏ ਫੇਲ , ਕਿਸੀ ਵੀ ਬੂਥ ਤੋਂ 25 ਵੋਟਾਂ ਦਾ ਆਂਕੜਾ ਵੀ ਨਹੀਂ ਹੋਇਆ ਪਾਰ
ਜਲੰਧਰ ਕੈਂਟ, (ਐਚ ਐਸ ਚਾਵਲਾ/ਰਮਨ ਜਿੰਦਲ) :- ਜਲੰਧਰ ਕੈਂਟ ਹਲਕੇ ਵਿੱਚ 2 ਵਾਰ ਆਪਣੀ ਜਿੱਤ ਦਾ ਡੰਕਾ ਵਜਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਹੋਈਆਂ ਲੋਕਸਭਾ ਚੋਣਾਂ ਵਿੱਚ ਜਿਥੇ ਕੈਂਟ ਵਿਧਾਨਸਭਾ ਹਲ਼ਕੇ ਤੋਂ ਬੁਰੀ ਤਰਾਂ ਮਾਤ ਖਾ ਗਿਆ, ਉਥੇ ਜਲੰਧਰ ਕੈਂਟਨਮੈਂਟ ਇਲਾਕੇ ‘ਚੋਂ ਵੀ ਬੁਰੀ ਤਰ੍ਹਾਂ ਪਛੜ ਚੁੱਕਾ ਹੈ। ਪਿਛਲੀ ਜਿਮਨੀ ਚੋਣ ਵਿੱਚ ਵੀ ਇਸ ਇਲਾਕੇ ਦੇ ਅਧੀਨ ਪੈਂਦੇ 7 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ 389 ਵੋਟਾਂ ਪਈਆਂ ਸਨ ਅਤੇ ਹੁਣ ਆਂਕੜਾ ਹੋਰ ਵੀ ਹੇਠਾਂ ਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ 7 ਵਾਰਡਾਂ ‘ਚੋਂ ਸਿਰਫ 168 ਵੋਟਾਂ ਹੀ ਪਈਆਂ ਹਨ।
ਗੌਰਤਲਬ ਹੈ ਕਿ ਜਲੰਧਰ ਕੈਂਟਨਮੈਂਟ ਇਲਾਕੇ ਵਿੱਚ ਆਪਣੇ ਆਪ ਨੂੰ ਦਿਗਜ ਨੇਤਾ ਅਤੇ ਕਿੰਗ ਮੇਕਰ ਕਹਿਣ ਵਾਲੇ ਬੁਰੀ ਤਰ੍ਹਾਂ ਫੇਲ ਹੋਏ ਹਨ। ਇਹ ਸਿਕੰਦਰ-ਏ-ਆਜ਼ਮ ਕੈਂਟਨਮੈਂਟ ਦੇ ਅਧੀਨ ਆਉਂਦੇ (97 ਨੰ. ਬੂਥ ਤੋਂ ਲੈ ਕੇ 117 ਨੰ. ਬੂਥ ਤੱਕ) ਕਿਸੀ ਵੀ ਬੂਥ ਤੋਂ 25 ਵੋਟਾਂ ਦਾ ਆਂਕੜਾ ਵੀ ਪਾਰ ਨਹੀਂ ਕਰ ਸਕੇ ਜੋਕਿ ਬਹੁਤ ਹੀ ਸ਼ਰਮਨਾਕ ਹੈ। ਪੜ੍ਹੋ ਸਾਰੀ ਰਿਪੋਰਟ 👇
Booth no. SAD CONG BJP AAP
97. 1 97 210 55
98. 4 239 297 86
99. 8 196 325 93
100. 0 75 124 44
101. 3 110 236 68
102. 3 123 447 83
103. 3 115 82 29
104. 4 119 533 96
105. 24 277 287 74
106. 20 125 309 54
107. 5 56 140 67
108. 6 109 209 54
109. 9 144 232 132
110. 9 378 160 137
111. 8 201 92 40
112. 8 158 213 109
113. 13 252 196 84
114. 3 154 113 52
115. 7 127 69 60
116. 14 115 120 10
117. 16 379 406 104
TOTAL. 168 3549 4800 1531
ਇਸ ਬਾਰੇ ਕੈਂਟ ਦੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਇਹਨਾਂ ਹਾਲਾਤਾਂ ਲਈ ਆਪ ਹੀ ਜਿੰਮੇਦਾਰ ਹੈ ਕਿਉਂਕਿ ਪੁਰਾਣੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਬੰਦਿਆਂ ਨੂੰ ਅੱਗੇ ਲਿਆਉਣਾ , ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਰੇ ਨਾ ਤਾਂ ਕੁਝ ਪਤਾ ਹੈ ਅਤੇ ਨਾ ਹੀ ਉਨ੍ਹਾਂ ਦੀ ਇਲਾਕੇ ਵਿੱਚ ਕੋਈ ਅੱਛੀ ਖਾਸੀ ਪੈਠ ਜਾਂ ਜਾਣ ਪਹਿਚਾਣ ਹੈ। ਸਿਰਫ ਫਲੈਕਸ ਬੋਰਡਾਂ ਉਪਰ ਫੋਟੋਆਂ ਲਗਾ ਕੇ ਫੋਕੀ ਸ਼ੋਹਰਤ ਖੱਟਣਾ ਹੀ ਇਹਨਾਂ ਦਾ ਕੰਮ ਹੈ ਅਤੇ ਪਲੇ ਕੁਝ ਵੀ ਨਹੀਂ ਹੈ, ਜਿਸਦੀ ਤਾਜ਼ੀ ਮਿਸਾਲ ਉਪਰ ਦਿੱਤੇ ਆਂਕੜਿਆਂ ਵਿੱਚ ਦੇਖੀ ਜਾ ਸਕਦੀ ਹੈ।
ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਕੈਂਟ ਵਿਧਾਨਸਭਾ ਹਲਕੇ ਤੋਂ 2007 ਵਿੱਚ 17000 ਵੋਟਾਂ ਤੋਂ ਜਿੱਤ ਪ੍ਰਾਪਤ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਪਿਛਲੀ ਜਿਮਨੀ ਚੋਣ ਵਿੱਚ ਕੈਂਟ ਹਲਕੇ ਤੋਂ ਸਿਰਫ 17000 ਵੋਟਾਂ ਹੀ ਪ੍ਰਾਪਤ ਕਰ ਸਕਿਆ ਅਤੇ ਹੁਣ ਇਸਤੋਂ ਵੀ ਘੱਟ ਕੇਵਲ 5683 ਵੋਟਾਂ ਹੀ ਲੈ ਸਕਿਆ। ਉਨ੍ਹਾਂ ਕਿਹਾ ਕਿ ਅਜੇ ਵੀ ਵਕਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸੂਝਵਾਨ ਬਜ਼ੁਰਗਾਂ ਅਤੇ ਜੋਸ਼ੀਲੇ ਨੌਜਵਾਨਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦੇ ਕੇ ਪਾਰਟੀ ਨਾਲ ਜੋੜੀਏ ਨਹੀਂ ਤਾਂ ਕੈਂਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮਿਆਰ ਹੋਰ ਵੀ ਹੇਠਾਂ ਆ ਜਾਏਗਾ।
ਦਸ ਦੇਈਏ ਕਿ ਹੁਣ ਹੋਈਆਂ ਲੋਕਸਭਾ ਚੋਣਾਂ ਦੌਰਾਨ ਜਲੰਧਰ ਕੈਂਟ ਹਲਕੇ ਤੋੰ ਕਾਂਗਰਸ ਨੂੰ 45450 ਵੋਟਾਂ, ਭਾਪਜਾ ਨੂੰ 29094 ਵੋਟਾਂ, ਆਪ ਨੂੰ 20246 ਵੋਟਾਂ, ਬਸਪਾ ਨੂੰ 6590 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 5683 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਕੈਂਟ ਹਲਕੇ ਤੋਂ ਪੰਜਵੇਂ ਸਥਾਨ ਤੇ ਰਿਹਾ।





























