ਦੇਸ਼ਦੁਨੀਆਂਪੰਜਾਬ

SDM ਅਮਨਪਾਲ ਸਿੰਘ ਵਲੋਂ ਗੋਰਾਇਆ ਦੇ ਸਬ ਰਜਿਸਟਰਾਰ ਦਫਤਰ ਦੀ ਅਚਨਚੇਤ ਚੈਕਿੰਗ

ਜਲੰਧਰ, ਐਚ ਐਸ ਚਾਵਲਾ। SDM ਫਿਲੌਰ ਅਮਨਪਾਲ ਸਿੰਘ ਵਲੋਂ ਸਬ ਰਜਿਸਟਰਾਰ ਦਫ਼ਤਰ ਗੋਰਾਇਆਂ ਦੇ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਦੌਰਾਨ ਕਮਲਜੀਤ ਸਿੰਘ ਨਾਇਬ ਤਹਿਸੀਲਦਾਰ ਗੋਰਾਇਆ ਵੱਲੋਂ ਰਜਿਸਟਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਸੀ। ਗੁਰਮੁੱਖ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸ਼ਹਿਰ ਗੋਰਾਇਆ (98148-14225) ਇਸ ਦਫਤਰ ਵਿਖੇ ਰਜਿਸਟਰੀ ਕਰਵਾਉਣ ਆਇਆ ਸੀ। ਜਗਜੀਤ ਸਿੰਘ ਕੰਗ ਵਗੈਰਾ ਵੱਲੋਂ ਵੇਚੀ ਜਾਣੀ ਸੀ। ਇਹਨਾਂ ਬਿਨੈਕਾਰਾਂ ਤੋਂ ਪੁੱਛ ਪੜਤਾਲ ਕਰਨ ਤੇ ਪਾਇਆ ਗਿਆ ਕਿ ਉਹਨਾਂ ਨੂੰ ਇਹ ਰਜਿਸਟਰੀ ਕਰਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਹੈ ਅਤੇ ਉਹਨਾਂ ਕੋਲੋਂ ਸਰਕਾਰੀ ਫੀਸ ਤੋਂ ਇਲਾਵਾ ਕੋਈ ਵਾਧੂ ਫੀਸ ਨਹੀਂ ਲਈ ਗਈ ਹੈ।

ਇਸੇ ਤਰ੍ਹਾਂ ਹੀ ਬਿਨੈਕਾਰ ਸਰਦੂਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਇੰਦਣਾ ਕਲਾਸਕੇ ਜਿਸ ਦੀਆਂ ਮੌਕੇ ਤੇ ਤਿੰਨ ਰਜਿਸਟਰੀਆਂ ਹੋਈਆਂ ਸਨ, ਤੋਂ ਪੁੱਛ ਪੜਤਾਲ ਕਰਨ ‘ਤੇ ਪਾਇਆ ਗਿਆ ਕਿ ਉਹਨਾਂ ਨੂੰ ਵੀ ਇਹਨਾਂ ਰਜਿਸਟਰੀਆਂ ਨੂੰ ਕਰਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਹੈ ਅਤੇ ਉਹਨਾਂ ਕੋਲੋਂ ਸਰਕਾਰੀ ਫੀਸ ਤੋਂ ਇਲਾਵਾ ਕੋਈ ਵਾਧੂ ਫੀਸ ਨਹੀਂ ਲਈ ਗਈ ਹੈ।

Related Articles

Leave a Reply

Your email address will not be published. Required fields are marked *

Back to top button