ਦੇਸ਼ਦੁਨੀਆਂਪੰਜਾਬ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 4 ਅਗਸਤ ਨੂੰ , ਜ਼ਿਲ੍ਹੇ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ

ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 90569-20100 ’ਤੇ ਕੀਤਾ ਜਾ ਸਕਦੈ ਸੰਪਰਕ

ਜਲੰਧਰ, ਐਚ ਐਸ ਚਾਵਲਾ। ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਨੌਜਵਾਨ ਲੜਕੇ-ਲੜਕੀਆਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ 4 ਅਗਸਤ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲਗਾਏ ਜਾ ਰਹੇ ਇਸ ਪਲੇਸਮੈਂਟ ਕੈਂਪ ਦੌਰਾਨ ਆਈ.ਟੀ.ਆਈ.(ਵੂਮੈਨ), ਜਲੰਧਰ ਵਿਖੇ ਸੀ.ਐਨ.ਸੀ. ਮਸ਼ੀਨ ਇੰਸਟਰਕਟਰ/ ਡਿਜੀਟਲ ਫੋਟੋਗ੍ਰਾਫਰ ਇੰਸਟਰਕਟਰ/ਮਲਟੀਮੀਡੀਆ ਐਨੀਮੇਸ਼ਨ ਐਂਡ ਸਪੈਸ਼ਲ ਇਫੈਕਟ ਇੰਸਟਰਕਟਰ/ ਇਲੈਕਟਰੀਸ਼ਨ ਇੰਸਟਰਕਟਰ/ ਕੋਸਮੋਟੋਲੋਜੀ ਇੰਸਟਰਕਟਰ/ ਐਡੀਟਿਵ ਮੈਨੂਫੈਕਚਰਿੰਗ ਟੈਕਨੀਸ਼ੀਅਨ 3ਡੀ ਪ੍ਰਿੰਟਿੰਗ ਇੰਸਟ੍ਰੱਕਟਰ/ ਸਵਿੰਗ ਟੈਕਨਾਲੋਜੀ ਇੰਸਟਰਕਟਰ ਦੀਆਂ 7 ਅਸਾਮੀਆਂ ’ਤੇ ਮਹਿਲਾ ਤੇ ਪੁਰਸ਼ ਉਮੀਦਵਾਰਾਂ ਦੀ ਸਰਕਾਰ ਵਲੋਂ ਉਮਰ ਅਤੇ ਵਿੱਦਿਅਕ ਯੋਗਤਾ ਸਬੰਧੀ ਨਿਰਧਾਰਿਤ ਸ਼ਰਤਾਂ ਅਨੁਸਾਰ ਚੋਣ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਰਹਿਮਤ ਵੈਂਚਰ ਵਲੋਂ ਬੈਕਐਂਡ ਆਫਿਸ ਐਗਜੈਕਟਿਵ ਅਤੇ ਸੇਲਜ਼ ਅਫ਼ਸਰ ਦੀਆਂ 20 ਅਸਾਮੀਆਂ ਲਈ ਪੁਰਸ਼ ਤੇ ਮਹਿਲਾ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ, ਜਿਸ ਦੇ ਲਈ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਅਤੇ ਉਮਰ ਹੱਦ 18 ਤੋਂ 27 ਸਾਲ ਹੈ। ਇਸੇ ਤਰੇ ਤਰ੍ਹਾਂ ਸਵਿੱਗੀ ਵਲੋਂ 20 ਪੁਰਸ਼ ਡਲਿਵਰੀ ਬੁਆਏਜ਼, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਅਤੇ ਵਿਦਿਅਕ ਯੋਗਤਾ 12ਵੀਂ ਜਾਂ ਇਸ ਤੋਂ ਵੱਧ ਹੋਵੇਗੀ, ਦੀ ਨੌਕਰੀ ਲਈ ਚੋਣ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 90569-20100 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button