ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਪਿਸਤੌਲ, 4 ਜ਼ਿੰਦਾ ਰੌਂਦ 2 ਖਾਲੀ ਖੋਲ, 15 ਗ੍ਰਾਮ ਹੈਰੋਇਨ ਸਮੇਤ ਇਕ ਚੋਰੀ ਦੀ ਬੋਲੈਰੋ ਗੱਡੀ ਬਰਾਮਦ, ਮੁੱਠਭੇੜ ਦੌਰਾਨ ਇਕ ਦੋਸ਼ੀ ਜ਼ਖਮੀ

ਜਲੰਧਰ, ਐਚ ਐਸ ਚਾਵਲਾ। ਸ.ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤਹਿਤ, ਸ. ਸਰਬਜੀਤ ਰਾਏ ਪੁਲਿਸ ਕਪਤਾਨ ਤਫ਼ਤੀਸ਼, ਸ.ਇੰਦਰਜੀਤ ਸਿੰਘ ਉਪ ਪੁਲਿਸ ਕਪਤਾਨ ਤਫ਼ਤੀਸ਼ ਅਤੇ ਸ. ਕੁਲਵੰਤ ਸਿੰਘ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਜੀ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਪੁਲਿਸ ਵਲੋਂ ਇੱਕ ਦੋਸ਼ੀ ਪਾਸੋਂ ਦੋ ਪਿਸਤੌਲ (.32 ਬੋਰ / 7.65 MM), ਚਾਰ ਜਿੰਦਾ ਕਾਰਤੂਸ, ਦੋ ਖਾਲੀ ਖੋਲ, 15 ਗ੍ਰਾਮ ਹੈਰੋਇਨ ਅਤੇ ਇੱਕ ਚੋਰੀ ਦੀ ਬੋਲੇਰੋ ਗੱਡੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ।

ਮਿਤੀ 20 ਮਈ 2025 ਨੂੰ ਸਵੇਰੇ ਕਰੀਬ 5:50 ਵਜੇ ਜਲੰਧਰ (ਦਿਹਾਤੀ) ਪੁਲਿਸ ਦੇ ਕ੍ਰਾਈਮ ਬ੍ਰਾਂਚ ਅਤੇ ਐਸ ਐਚ ਓ ਆਦਮਪੁਰ ਵੱਲੋਂ ਆਦਮਪੁਰ – ਮੇਹਟੀਆਣਾ ਰੋਡ ਸਥਿਤ ਪਿੰਡ ਕਲਾਰਾ ਪੁਲੀ ਤੇ ਇੰਚਾਰਜ ਕਰਾਈਮ ਬਰਾਂਚ  ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਇੱਕ ਬੋਲੇਰੋ ਕੈਂਪਰ ਵਾਹਨ ਜੋ ਮੇਹਟੀਆਣਾ ਵੱਲੋਂ ਆਦਮਪੁਰ ਦੀ ਸਾਈਡ ਵੱਲ ਨੂੰ ਆ ਰਿਹਾ ਸੀ, ਜਿਸ ਨੂੰ  ਪੁਲਿਸ ਵੱਲੋਂ ਰੋਕਣ ਲਈ ਇਸ਼ਾਰਾ ਕੀਤਾ ਗਿਆ। ਪਰੰਤੂ, ਵਾਹਨ ਚਾਲਕ ਨੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾ ਨੂੰ ਟੱਕਰ ਮਾਰੀ ਅਤੇ ਮੌਕੇ ‘ਤੇ ਵਾਹਨ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਸ਼ੱਕੀ ਵਿਅਕਤੀ ਨੇ ਪੁਲਿਸ ਪਾਰਟੀ ਉੱਤੇ ਅਚਾਨਕ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ । ਪੁਲਿਸ ਨੇ ਉਸ ਨੂੰ ਕਈ ਵਾਰ surrender ਕਰਨ ਲਈ ਚੇਤਾਵਨੀ ਦਿੱਤੀ ਪਰ ਉਹ ਲਗਾਤਾਰ ਗੋਲਾਬਾਰੀ ਕਰਦਾ ਰਿਹਾ। ਸਥਿਤੀ ਦੇ ਗੰਭੀਰ ਹੋਣ ਅਤੇ ਪੁਲਿਸ ਕਰਮਚਾਰੀਆਂ ਦੀ ਜਾਨ ਨੂੰ ਖਤਰਾ ਹੋਣ ਦੇ ਚਲਦੇ, ASI ਪਰਮਿੰਦਰ ਸਿੰਘ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਵਿੱਚ ਸ਼ੱਕੀ ਦੇ ਖੱਬੇ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ।

ਸ਼ੱਕੀ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ ਵਜੋਂ ਹੋਈ ਜੋ ਪਿੰਡ ਬਿਣਜੋ, ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਮੌਕੇ ਤੋਂ ਪੁਲਿਸ ਨੇ ਦੋ ਪਿਸਤੌਲ (.32 ਬੋਰ ਅਤੇ 7.65 ਐਮ ਐਮ ), ਸਮੇਤ ਚਾਰ ਜਿੰਦਾ ਕਾਰਤੂਸ, ਦੋ ਖਾਲੀ ਖੋਲ, 15 ਗ੍ਰਾਮ ਹੈਰੋਇਨ ਅਤੇ ਇੱਕ ਚੋਰੀ ਦੀ ਬੋਲੇਰੋ ਗੱਡੀ ਜਿਸ ‘ਤੇ ਨਕਲੀ ਨੰਬਰ ਪਲੇਟ ਲੱਗੀ  ਹੋਈ ਸੀ, ਬਰਾਮਦ ਕੀਤੀ।

ਪਰਮਜੀਤ ਸਿੰਘ ਉੱਤੇ ਪਹਿਲਾਂ ਤੋਂ ਹੀ 19 ਅਪਰਾਧਿਕ ਮਾਮਲੇ ਦਰਜ ਹਨ ਜੋ ਕਿ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਹਨ, ਜਿਵੇਂ ਕਿ ਚੋਰੀ, ਡਕੈਤੀ, Arms Act, NDPS Act ਅਤੇ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 399/402 ਅਤੇ 363/366,

ਇਹ ਪੁਲਿਸ ਵੱਲੋਂ ਅਪਰਾਧੀਆਂ ਅਤੇ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਹੇਠ ਇਕ ਵੱਡੀ ਕਾਮਯਾਬੀ ਹੈ ਜੋ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਮਜਬੂਤ ਬਣਾਉਣ ਵੱਲ ਇੱਕ ਨਿਰਣਾਇਕ ਕਦਮ ਹੈ।

Related Articles

Leave a Reply

Your email address will not be published. Required fields are marked *

Back to top button