ਵਾਰਦਾਤ ਵਿੱਚ ਵਰਤਿਆ ਪਿਸਤੌਲ (.32 ਬੋਰ) ਅਤੇ ਮੋਟਰਸਾਈਕਲ ਬਰਾਮਦ
ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਜਾਰੀ ਰੱਖਦੇ ਹੋਏ ਅਰਬਨ ਅਸਟੇਟ ਫੇਸ-2 ਵਿੱਚ ਹੋਈ ਘਟਨਾ ਵਿੱਚ ਇਕ ਹੋਰ ਦੋਸ਼ੀ ਨੂੰ ਸਫਲਤਾ ਪੂਰਵਕ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਸੀ.ਪੀ. ਜਲੰਧਰ ਸ੍ਰੀਮਤੀ ਧਨਪ੍ਰੀਤ ਕੋਰ ਨੇ ਦੱਸਿਆ ਕਿ ਮੁਕੱਦਮਾ ਨੰਬਰ 113 ਮਿਤੀ 19.08.2025, ਧਾਰਾ 109, 3(5) BNS ਅਤੇ 25/27/54/59 Arms Act ਵਾਧਾ ਜੁਰਮ 118(1)(2) BNS ਥਾਣਾ ਡਵੀਜ਼ਨ ਨੰਬਰ 7 ਜਲੰਧਰ ਵਿੱਖੇ ਦਰਜ ਕੀਤਾ ਗਿਆ ਸੀ। ਪੀੜਤ ਨੇ ਦੱਸਿਆ ਕਿ ਮਿਤੀ 19.08.2025 ਨੂੰ ਮੋਰ ਸੁਪਰ ਮਾਰਕੀਟ ਸਟੋਰ ਦੇ ਸਾਹਮਣੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਉਸਤੇ ਗੋਲੀਬਾਰੀ ਕੀਤੀ ਗਈ।
ਇਸ ਘਟਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀ.ਪੀ ਜਲੰਧਰ ਵਲੋਂ ਇੱਕ ਟੀਮ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ( DCP INV.), ਸ਼੍ਰੀ ਜੇਯੰਤ ਪੁਰੀ (ADCP INV.), ਸ਼੍ਰੀ ਹਰਵਿੰਦਰ ਸਿੰਘ ਗਿੱਲ (ADCP मिटी-2), ਸ਼੍ਰੀ ਪਰਮਜੀਤ ਸਿੰਘ (ADCP) ਅਤੇ ਸ੍ਰੀਮਤੀ ਰੂਪਦੀਪ ਕੌਰ (ACP ਮਾਡਲ ਟਾਊਨ) ਦੀ ਸਿੱਧੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸ੍ਰੀ ਬਲਜਿੰਦਰ ਸਿੰਘ ਅਤੇ CIA ਇੰਚਾਰਜ ਸ਼੍ਰੀ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਸਮੇਤ CIA ਸਟਾਫ ਦੀਆਂ ਟੀਮਾ ਦਾ ਗਠਨ ਕੀਤਾ ਗਿਆ ਸੀ।
ਪੁਲਿਸ ਟੀਮ ਵੱਲੋਂ ਘਟਨਾ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਸੀ ਅਤੇ ਇਨ੍ਹਾਂ ਵਿਚੋਂ ਇਕ ਦੋਸ਼ੀ ਸਤਿਆ ਨਾਰਾਇਣ ਪੁੱਤਰ ਛੋਟੀ ਰਾਮ, ਹਾਲ ਵਾਸੀ ਮਕਾਨ ਨੰਬਰ 236, ਰਾਮ ਸਿੰਘ ਦਾ ਵਿਹੜਾ, ਇੰਡਸਟਰੀ ਏਰੀਆ, ਥਾਣਾ ਡਵੀਜ਼ਨ ਨੰਬਰ 8, ਜਲੰਧਰ ਨੂੰ ਮਿਤੀ 24.08.2025 ਨੂੰ ਅਯੋਧਿਆ, ਉੱਤਰ ਪ੍ਰਦੇਸ਼ ਤੋਂ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਕਾਰਵਾਈ ਜਾਰੀ ਰੱਖਦਿਆਂ ਪੁਲਿਸ ਵੱਲੋਂ ਤਫ਼ਤੀਸ਼ ਦੌਰਾਨ ਤਕਨੀਕੀ ਸਹਾਇਤ ਅਤੇ ਹੋਰ ਸ੍ਰੋਤਾ ਰਾਂਹੀ ਇਸ ਘਟਨਾ ਵਿੱਚ ਸ਼ਾਮਲ “ਇਕ ਹੋਰ ਦੋਸ਼ੀ ਬਬਲੂ ਕੁਮਾਰ ਪੁੱਤਰ ਕ੍ਰਿਸਨਾ ਮਾਂਝੀ ਵਾਸੀ GAMBHIRTA PALTU HATA SIWAN, BIHAR ਹਾਲ ਵਾਸੀ ਮਕਾਨ ਨੰਬਰ 25 ਰਾਮ ਨਗਰ, ਭੂਰੇ ਖਾਂ ਬਸਤੀ ਨੇੜੇ ਦੁਆਬਾ ਚੌਂਕ ਜਲੰਧਰ ਤੇ ਮਕਾਨ ਨੰਬਰ 344 ਪ੍ਰੀਤ ਨਗਰ ਸੋਡਲ ਰੋਡ ਜਲੰਧਰ ਨੂੰ ਹੋਟਲ ਨੇੜੇ ਰੇਲਵੇ ਰੋਡ ਨੇੜੇ ਓਵਰ ਬ੍ਰਿਜ ਹਨੂਮਾਨ ਮੰਦਿਰ ਰਾਂਚੀ, ਝਾਰਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀ ਪਾਸੋ ਵਾਰਦਾਰ ਵਿੱਚ ਵਰਤਿਆ ਪਿਸਤੌਲ .32 ਬੋਰ ਅਤੇ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਰਹਿੰਦੇ ਦੋਸ਼ੀ ਦੀ ਗ੍ਰਿਫ਼ਤਾਰੀ ਜਲਦੀ ਕੀਤੀ ਜਾ ਸਕੇ।
ਪਹਿਲਾ ਦੋਸ਼ੀ:-
ਸਤਿਆ ਨਾਰਾਇਣ ਪੁੱਤਰ ਛੋਟੀ ਰਾਮ ਹਾਲ ਵਾਸੀ ਮਕਾਨ ਨੰਬਰ 236 ਰਾਮ ਸਿੰਘ ਦਾ ਵਿਹੜਾ ਇੰਡਸਟਰੀ ਏਰੀਆ ਥਾਣਾ ਡਵੀਜ਼ਨ ਨੰਬਰ 8 ਜਲੰਧਰ ਨੂੰ ਮਿਤੀ 24.08.2025 ਨੂੰ ਅਯੋਧਿਆ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ।
ਦੂਜਾ ਦੋਸ਼ੀ:-
ਬਬਲੂ ਕੁਮਾਰ ਪੁੱਤਰ ਕ੍ਰਿਸਨਾ ਮਾਂਝੀ ਵਾਸੀ GAMBHIRTA PALTU HATA SIWAN, BIHAR ਹਾਲ ਵਾਸੀ ਮਕਾਨ ਨੰਬਰ 25 ਰਾਮ ਨਗਰ, ਭੂਰੇ ਖਾਂ ਬਸਤੀ ਨੇੜੇ ਦੁਆਬਾ ਚੌਂਕ ਜਲੰਧਰ ਤੇ ਮਕਾਨ ਨੰਬਰ 344 ਪ੍ਰੀਤ ਨਗਰ ਸੋਡਲ ਰੋਡ ਜਲੰਧਰ ਨੂੰ ਮਿਤੀ 09.10.2025 ਨੂੰ ਹੋਟਲ ਨੇੜੇ ਰੇਲਵੇ ਰੋਡ ਨੇੜੇ ਓਵਰ ਬ੍ਰਿਜ ਹਨੂਮਾਨ ਮੰਦਿਰ ਰਾਂਚੀ, ਝਾਰਖੰਡ ਤੋਂ ਗ੍ਰਿਫਤਾਰ ਕੀਤਾ ਗਿਆ
ਰਿਕਵਰੀ :-
ਵਾਰਦਾਤ ਵਿੱਚ ਵਰਤਿਆ ਪਿਸਤੌਲ (.32 ਬੋਰ) ਅਤੇ ਮੋਟਰਸਾਈਕਲ ਬਰਾਮਦ
-“ਸੀਪੀ ਜਲੰਧਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੋ ਵੀ ਵਿਅਕਤੀ ਸ਼ਹਿਰ ਵਿੱਚ Law & Order ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”





























