
ਸੈਮੀਨਾਰ ਵਿੱਚ CPRC ਸੇਵਾਵਾਂ, ਸਾਈਬਰ ਅਪਰਾਧ, ਟ੍ਰੈਫਿਕ ਨਿਯਮਾਂ ਦੇ ਬਾਰੇ ਅਤੇ ਨਵੇਂ ਕਾਨੂੰਨਾਂ ਨੂੰ ਵੀ ਕੀਤਾ ਗਿਆ ਸੰਬੋਧਨ
ਐਮਰਜੈਂਸੀ ਲਈ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਆਪਣੀ ਵਚਨਬੱਧਤਾ ਦੀ ਕੀਤੀ ਪੁਸ਼ਟੀ
ਜਲੰਧਰ, ਐਚ ਐਸ ਚਾਵਲਾ। ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਪੁਲਿਸ ਕਮਿਸ਼ਨਰ ਜਲੰਧਰ, ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਗਏ।


ਇਹਨਾਂ ਸੈਮੀਨਾਰਾਂ ਦੀ ਨਿਗਰਾਨੀ ਸ.ਸੁਖਵਿੰਦਰ ਸਿੰਘ ਪੀ.ਪੀ.ਐਸ., ਏ.ਡੀ.ਸੀ.ਪੀ. ਸਥਾਨਿਕ ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਵੱਲੋ ਕੀਤੀ ਗਈ ਅਤੇ ਇਹਨਾਂ ਸੈਮੀਨਾਰ ਵਿੱਚ ਸਾਂਝ ਕੇਂਦਰਾਂ ਦਾ ਸਟਾਫ ਵੀ ਸ਼ਾਮਲ ਸੀ।
ਹਾਲ ਹੀ ਦੇ ਦਿਨਾਂ ਵਿੱਚ, ਕਮਿਸ਼ਨਰੇਟ ਪੁਲਿਸ ਨੇ ਐਸ.ਕੇ.ਐਸ ਪੈਰਾਡਾਈਜ਼ ਸਕੂਲ ਦਕੋਹਾ, ਡੀ.ਐਮ.ਐਸ ਸਕੂਲ ਮਾਡਲ ਟਾਊਨ, ਐਮ.ਜੀ.ਐਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਛਾਉਣੀ ਅਤੇ ਦੋਆਬਾ ਸੀਨੀਅਰ ਸੈਕੰਡਰੀ ਸਕੂਲ,ਦੋਆਬਾ ਚੌਕ ਜਲੰਧਰ ਵਿਖੇ ਸੈਮੀਨਾਰ ਆਯੋਜਿਤ ਕੀਤੇ।

ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁੱਡ ਟੱਚ-ਬੈਡ ਟੱਚ, ਜਿਨਸੀ ਪਰੇਸ਼ਾਨੀ ਅਤੇ ਬਾਲ ਸ਼ੋਸ਼ਣ ਵਰਗੇ ਵਿਸ਼ਿਆਂ ‘ਤੇ ਜਾਗਰੂਕ ਕਰਨਾ ਸੀ। ਇਸ ਤੋਂ ਇਲਾਵਾ, ਸੈਮੀਨਾਰ ਵਿੱਚ ਸਾਂਝ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਵੱਖ-ਵੱਖ ਸੇਵਾਵਾਂ, ਔਨਲਾਈਨ ਸਾਈਬਰ ਕ੍ਰਾਈਮ ਅਤੇ ਟ੍ਰੈਫਿਕ ਨਿਯਮਾਂ ਨੂੰ ਬਾਰੇ ਵੀ ਦੱਸਿਆ ਗਿਆ।
ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੂੰ ਨਵੇਂ ਲਾਗੂ ਕੀਤੇ ਗਏ ਕਾਨੂੰਨਾਂ, ਐਮਰਜੈਂਸੀ ਹੈਲਪਲਾਈਨ ਨੰਬਰਾਂ ਜਿਵੇਂ ਕਿ 112, 1930 ਅਤੇ ਨਾਬਾਲਗਾਂ ਅਤੇ ਉਹਨਾਂ ਦੇ ਮਾਪਿਆਂ ਦੋਵਾਂ ਲਈ ਘੱਟ ਉਮਰ ਦੇ ਡਰਾਈਵਿੰਗ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ।





























