
ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ‘ਚ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਦੀ8 ਇੱਕ ਹੋਰ ਮਿਸਾਲ ਕਾਇਮ ਕਰਦੇ ਹੋਏ ਮਾਮਲਾ ਦਰਜ ਕਰਨ ਦੇ 24 ਘੰਟਿਆਂ ਦੇ ਅੰਦਰ 2 ਨਾਬਾਲਗ ਲਾਪਤਾ ਲੜਕੀਆਂ ਨੂੰ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ।

ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ CP ਸਵਪਨ ਸ਼ਰਮਾ ਨੇ ਦੱਸਿਆ ਕਿ ਅੰਜੂ ਪਤਨੀ ਕ੍ਰਿਸ਼ਨਾ ਕਾਂਤਾ ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਲੜਕੀ ਜੋ ਕਿ ਕਪੂਰਥਲਾ ਰੋਡ, ਜਲੰਧਰ ਨੇੜੇ ਇੱਕ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੀ ਹੈ, ਲਾਪਤਾ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅੰਜੂ ਨੇ ਸ਼ਿਕਾਇਤ ਕੀਤੀ ਸੀ ਕਿ 2 ਸਤੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਸਕੂਲ ਦੇ ਕਲਾਸ ਇੰਚਾਰਜ ਦਾ ਫੋਨ ਆਇਆ ਕਿ ਉਸ ਦੀ ਧੀ ਪੀ ਲਾਪਤਾ ਹੈ ਕਿਉਂਕਿ ਉਹ ਸਕੂਲ ਤੋਂ ਆਪਣੇ ਆਪ ਚਲੀ ਗਈ ਹੈ। CP ਸਵਪਨ ਸ਼ਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਪਤਾ ਲੱਗਾ ਹੈ ਕਿ ਆਰ ਨਾਮ ਦੀ ਇੱਕ ਹੋਰ ਲੜਕੀ ਵੀ ਪਿਛਲੇ ਦਿਨੀਂ ਸਕੂਲੋਂ ਚਲੀ ਗਈ ਸੀ ਅਤੇ ਲਾਪਤਾ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 141 ਮਿਤੀ 03.09.2024 ਅ/ਧ 127 ਬੀ.ਐਨ.ਐਸ. ਉਨ੍ਹਾਂ ਕਿਹਾ ਕਿ ਲਾਪਤਾ ਲੜਕੀਆਂ ਦੀ ਭਾਲ ਲਈ ਕਈ ਪੁਲਿਸ ਪਾਰਟੀਆਂ ਦਾ ਗਠਨ ਕੀਤਾ ਗਿਆ ਸੀ। CP ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਟੀਮਾਂ ਵੱਖ-ਵੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿੱਚ ਜਾ ਕੇ ਸਕੂਲੋਂ ਗਈਆਂ ਲੜਕੀਆਂ ਦੀ ਤਲਾਸ਼ ਕਰਦੀਆਂ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਗਿਆਨਕ ਅਤੇ ਤਕਨੀਕੀ ਖ਼ੁਫ਼ੀਆ ਜਾਣਕਾਰੀ ਰਾਹੀਂ ਜਾਂਚ ਦੌਰਾਨ ਦੋਵੇਂ ਲਾਪਤਾ ਲੜਕੀਆਂ ਦਾ ਜੰਮੂ-ਕਸ਼ਮੀਰ ਤੋਂ ਪਤਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤੀਆਂ ਗਈਆਂ ਸਨ, ਜਿੱਥੋਂ ਦੋਵੇਂ ਲੜਕੀਆਂ ਬਰਾਮਦ ਹੋਈਆਂ ਹਨ। CP ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਵੇਂ ਲੜਕੀਆਂ ਨੂੰ ਸ਼ਹਿਰ ਵਿੱਚ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।





























