
ਜਲੰਧਰ, ਐਚ ਐਸ ਚਾਵਲਾ। ਡਾਕਟਰ ਅੰਕੁਰ ਗੁਪਤਾ, ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐੱਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐੱਸ. ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ, ਸ੍ਰੀ ਵਿਜੈ ਕੰਵਰ ਪਾਲ. ਪੀ.ਪੀ.ਐੱਸ. ਉਪ-ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ, ਇੰਚਾਰਜ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ 03 ਵਿਅਕਤੀਆ ਨੂੰ 61 ਗ੍ਰਾਮ ਹੈਰੋਇਨ, 01 ਦੇਸੀ ਪਿਸਟਲ ਸਮੇਤ 05 ਰੌਂਦ, 15 ਹਜਾਰ ਰੁਪਏ ਡਰੱਗ ਮਨੀ ਅਤੇ ਹੋਰ ਮਾਰੂ ਹਥਿਆਰਾ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜੈ ਕੰਵਰ ਪਾਲ, ਪੀ.ਪੀ.ਐੱਸ. ਉਪ-ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 22-04-2024 ਨੂੰ ਇੰਸਪੈਕਟਰ ਸੁਖਦੇਵ ਸਿੰਘ, ਇੰਚਾਰਜ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਸਮੇਤ ਪੁਲਿਸ ਪਾਰਟੀ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਸ਼ੱਕੀ ਅਤੇ ਭੈੜੇ ਪੁਰਸ਼ਾ ਦੀ ਚੈਕਿੰਗ ਸਬੰਧੀ ਮੋੜ ਦਾਣਾ ਮੰਡੀ ਉੱਗੀ ਕਪੂਰਥਲਾ-ਨਕੋਦਰ ਰੋਡ ਵਿਖੇ ਮੌਜੂਦ ਸੀ ਤਾਂ ਇੱਕ ਚਿੱਟੇ ਰੰਗ ਦੀ ਕਾਰ ਵੋਕਸ ਵੈਗਨ ਨੰਬਰ PB-10- DR-3200 ਮੱਲੀਆ ਕਲਾਂ ਵਲੋਂ ਆਈ। ਜਿਸ ਨੂੰ ਰੋਕ ਕੇ ਚੈੱਕ ਕੀਤਾ ਗਿਆ। ਜਿਸ ਵਿੱਚ 03 ਨੌਜਵਾਨ ਬੈਠੇ ਸਨ। ਜਿਹਨਾਂ ਵਿੱਚੋਂ ਡਰਾਇਵਰ ਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਬਰੈਂਡ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਮੱਲੀਆ ਖੁਰਦ ਥਾਣਾ ਸਦਰ ਨਕੋਦਰ, ਡਰਾਇਵਰ ਦੀ ਨਾਲ ਦੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਸੁਲਿੰਦਰ ਸਿੰਘ ਉਰਫ ਹਨੀ ਉਰਫ ਗਾਂਧੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਗਿੱਦੜਪਿੰਡੀ ਥਾਣਾ ਸਿਟੀ ਨਕੋਦਰ ਅਤੇ ਪਿਛਲੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਜੋਧਵੀਰ ਸਿੰਘ ਉਰਫ ਜੋਧਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮੱਲੀਆ ਕਲਾਂ ਥਾਣਾ ਸਦਰ ਨਕੋਦਰ ਦੱਸਿਆ। ਦੌਰਾਨੇ ਚੈਕਿੰਗ ਕਾਰ ਵਿੱਚੋਂ 61 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਬਲਵਿੰਦਰ ਸਿੰਘ ਉਰਫ ਬਰੈਂਡ ਪਾਸੋਂ ਇੱਕ ਦੇਸੀ ਪਿਸਟਲ 7.65 MM ਸਮੇਤ 05 ਜਿੰਦਾ ਰੌਂਦ 7.65 MM ਅਤੇ ਖੰਡਾ ਲੋਹਾ, ਸੁਲਿੰਦਰ ਸਿੰਘ ਉਰਫ ਹਨੀ ਉਰਫ ਗਾਂਧੀ ਪਾਸੋਂ ਦਾਤਰ ਲੋਹਾ ਅਤੇ ਜੋਧਵੀਰ ਸਿੰਘ ਉਰਫ ਜੋਧਾ ਪਾਸੋਂ ਖੰਡਾ ਲੋਹਾ ਬ੍ਰਾਮਦ ਕੀਤਾ ਗਿਆ। ਜਿਸ ਤੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 47 ਮਿਤੀ 22-04-2024 ਅ/ਧ 21(B)-61-85 NDPS Act, 25,27-54-59 Arms Act ਥਾਣਾ ਸਦਰ ਨਕੋਦਰ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਦੋਸ਼ੀਆ ਪਾਸੋਂ 15,000/- ਰੁਪਏ ਡਰੰਗ ਮਨੀ ਵੀ ਬ੍ਰਾਮਦ ਕੀਤੀ ਗਈ। ਦੋਸ਼ੀਆ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਸਬੰਧੀ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਦੋਸ਼ੀ ਲੜਾਈ ਝਗੜਾ ਕਰਨ ਦੇ ਆਦੀ ਹਨ। ਜਿਹਨਾਂ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਕਰਨ ਸਬੰਧੀ ਮੁਕੱਦਮੇ ਦਰਜ ਹਨ। ਇਹਨਾਂ ਦੋਸ਼ੀਆ ਨੇ ਲੋਕ ਸਭਾ ਚੋਣਾਂ-2024 ਦੌਰਾਨ ਗੈਂਗਵਾਰ ਕਰਨੀ ਸੀ ਅਤੇ ਅਮਨ ਸ਼ਾਤੀ ਭੰਗ ਕਰਨੀ ਸੀ। ਜਿਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।





























