Latestਦੁਨੀਆਂਦੇਸ਼ਪੰਜਾਬ

ਸੁਖਬੀਰ ਬਾਦਲ ਤੇ ਤੋਹਮਤਾਂ ਲਾਉਣ ਵਾਲੇ ਖੁੱਦ ਨਿਕਲੇ ਗਦਾਰ , ਵਡਾਲਾ ਅਤੇ ਚੰਦੂਮਾਜਰਾ ਨੇ ਕੀਤੀ ਪੰਥ ਵਿਰੋਧੀ ਉਮੀਦਵਾਰਾਂ ਦੀ ਸਪੋਰਟ – ਸ਼੍ਰੋਮਣੀ ਅਕਾਲੀ ਦਲ ਯੂਰਪ

ਪੈਰਿਸ, (PRIME INDIAN NEWS) :- ਜੰਮੂ ਤੋਂ ਮਿਲੀਆਂ ਮੀਡੀਆ ਰਿਪੋਰਟਾਂ ਅਨੁਸਾਰ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਹੋਰਨਾਂ ਸਾਥੀਆਂ ਸਮੇਤ ਜੰਮੁ ਕਸ਼ਮੀਰ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ, ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਸਪੋਰਟ ਅਤੇ ਚੋਣ ਪ੍ਰਚਾਰ ਕਰਨ ਹਿੱਤ ਉੱਥੇ ਪਹੁੰਚੇ ਹੋਏ ਹਨ। ਇਹ ਉਹੋ ਸ਼੍ਰੋਮਣੀ ਅਕਾਲੀ ਦਲ ‘ਚੋਂ ਨਿਕਲੇ ਬਾਗੀ ਨੇਤਾ ਹਨ, ਜਿਹੜੇ ਇਹ ਕਹਿੰਦੇ ਨਹੀਂ ਸਨ ਥੱਕਦੇ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪਣੇ ਪੁਰਾਣੇ ਭਾਈਵਾਲਾਂ ਨਾਲ ਸਮਝੌਤਾ ਕਿਉਂ ਨਹੀਂ ਕਰਦੇ, ਜਦਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪੰਥ ਦੇ ਅਸੂਲਾਂ ਨੂੰ ਤਿਲਾਂਜਲੀ ਦੇ ਕੇ ਸਮਝੌਤਾ ਨਹੀਂ ਸਨ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਥਕ ਮੁੱਦਿਆਂ ਅਤੇ ਪੰਜਾਬ ਦੇ ਲੋੜੀਦੇ ਮਸਲਿਆਂ ਸਾਹਿਤ ਪੰਜਾਬੀਆਂ ਦੀਆਂ ਜਰੂਰਤਾਂ ਨੂੰ ਅਹਿਮੀਅਤ ਦਿੱਤੀ ਹੈ। ਪੁਰਾਣਾ ਗੱਠਜੋੜ ਦੁਬਾਰਾ ਭਾਈਵਾਲੀ ਕਰਨ ਵਾਸਤੇ ਅਜਿਹੀਆਂ ਸ਼ਰਤਾਂ ਰੱਖਣਾ ਚਾਹੁੰਦਾ ਸੀ, ਜੋ ਅਕਾਲੀ ਦਲ ਨੂੰ ਮਨਜੂਰ ਨਹੀਂ ਸਨ। ਐਪਰ ਉਸ ਵਕਤ, ਅੱਜ ਦੇ ਬਾਗੀ ਨੇਤਾ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਪ੍ਰਧਾਨ ਗ੍ਰਦਾਨ ਕੇ, ਪ੍ਰਧਾਨਗੀ ਤਿਆਗਣ ਦੀਆਂ ਗੱਲਾਂ ਕਰਦੇ ਸਨ, ਲੇਕਿਨ ਹੁਣ ਸਾਰਾ ਸੱਚ ਬਾਹਰ ਆ ਗਿਆ ਹੈ। ਅਸਲੀਅਤ ‘ਚ ਸੁਖਬੀਰ ਬਾਦਲ ਤੇ ਮਨਘੜਤ ਤੋਹਮਤਾਂ ਲਾਉਣ ਵਾਲੇ, ਪੰਥ ਦੇ ਗਦਾਰ ਨਿਕਲੇ ਹਨ, ਜਿਹੜੇ ਸ਼ਰੇਆਮ ਦੂਸਰੀ ਸਟੇਟ ‘ਚ ਜਾ ਕੇ ਹੋਰਨਾਂ ਪਾਰਟੀਆਂ ਵਾਸਤੇ ਚੋਣ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਵਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ, ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਨਰਲ ਸਕੱਤਰ ਜਗਜੀਤ ਸਿੰਘ ਫ਼ਤਿਹਗੜ੍ਹ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ, ਨੌਰਵੇ ਯੂਨਿਟ ਦੇ ਪ੍ਰਧਾਨ ਮਸਤਾਨ ਸਿੰਘ ਨੌਰਾ ਅਤੇ ਉਸਦੇ ਸਾਥੀ, ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ ਅਤੇ ਉਸਦੇ ਸਾਥੀ, ਯੂਥ ਦੇ ਪ੍ਰਧਾਨ ਜਸਪ੍ਰੀਤ ਸਿੰਘ ਫਰਾਂਸ, ਸੁਰਜੀਤ ਸਿੰਗਬ ਮਾਣਾ ਫਰਾਂਸ ਯੂਨਿਟ ਦੇ ਸਕੱਤਰ ਆਦਿ ਨੇ ਕਿਹਾ ਕਿ ਯੂਰਪੀਅਨ ਆਗੂ ਸਰਦਾਰ ਸੁਖਬੀਰ ਜੀ ਬਾਦਲ ਤੇ ਸੰਪੂਰਨ ਭਰੋਸਾ ਪ੍ਰਗਟ ਕਰਦੇ ਹਨ ਅਤੇ ਅਕਾਲੀ ਸੁਧਾਰ ਲਹਿਰ ਦੇ ਉਪਰੋਕਤ ਆਗੂਆਂ ਦੇ ਰੋਲ ਦੀ ਭਰਭੂਰ ਨਿੰਦਿਆ ਕਰਦੇ ਹਨ।

Related Articles

Leave a Reply

Your email address will not be published. Required fields are marked *

Back to top button