
ਜਲੰਧਰ, ਐਚ ਐਸ ਚਾਵਲਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਣਥੱਕ ਮਿਹਨਤੀ ਵਰਕਰ ਅਤੇ ਸ਼੍ਰੋਮਣੀ ਅਕਾਲੀ ਦਲ ਸੈਂਟਰਲ ਹਲਕੇ ਦੇ ਇੰਚਾਰਜ ਇਕਬਾਲ ਸਿੰਘ ਢੀਂਡਸਾ ਦੀਆਂ ਪਾਰਟੀ ਪ੍ਰਤੀ ਗਤੀਵਿਧੀਆਂ ਨੂੰ ਦੇਖਦੇ ਹੋਏ ਜਿਲਾ ਜਲੰਧਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਸ. ਬਾਦਲ ਵਲੋਂ ਲਏ ਗਏ ਇਸ ਫੈਸਲੇ ਨੂੰ ਲੈ ਕੇ ਟਕਸਾਲੀ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸ਼ਹਿਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਅਤੇ ਟਕਸਾਲੀ ਅਕਾਲੀ ਵਰਕਰਾਂ ਵਲੋਂ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਇਕੱਤਰ ਹੋ ਕੇ ਜੁਝਾਰੂ ਲੀਡਰ ਇਕਬਾਲ ਸਿੰਘ ਢੀਂਡਸਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ. ਢੀਂਡਸਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਬੇਹਤਰੀ ਲਈ ਦਿਨ ਰਾਤ ਮਿਹਨਤ ਕਰਕੇ ਸਾਰੇ ਵਰਕਰਾਂ ਨੂੰ ਇਕਜੁੱਟ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ ਤਾਂ ਜੋ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ਅਮਰਜੀਤ ਸਿੰਘ ਬਰਮੀ, ਗੁਰਬਚਨ ਸਿੰਘ ਕਥੂਰੀਆ, ਸਾਬਕਾ ਡਿਪਟੀ ਮੇਅਰ ਕੁਲਦੀਪ ਸਿੰਘ ਓਬਰਾਏ, ਦਵਿੰਦਰ ਸਿੰਘ ਰਹੇਜਾ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਜਸਬੀਰ ਸਿੰਘ ਦਕੋਹਾ, ਦਵਿੰਦਰ ਸਿੰਘ ਰਿਆਤ ਗੁਰਦੁਆਰਾ ਸਾਹਿਬ ਗੋਬਿੰਦਗੜ੍ਹ, ਗੁਰਜੀਤ ਸਿੰਘ ਪੋਪਲੀ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਸਾਬਕਾ ਯੂਥ ਪ੍ਰਧਾਨ ਚਰਨਜੀਤ ਸਿੰਘ ਮਿੰਟਾ, ਯੂਥ ਪ੍ਰਧਾਨ ਅੰਮ੍ਰਿਤਬੀਰ ਸਿੰਘ, ਗੁਰਪ੍ਰੀਤ ਸਿੰਘ ਸਚਦੇਵਾ ਸ਼ੇਖਾਂ ਬਾਜ਼ਾਰ, ਪਰਮ ਸਿੰਘ ਟੀਨਾ, ਹਰਿੰਦਰ ਸਿੰਘ ਡਿੰਪੀ ਮਖਦੂਮਪੁਰਾ, ਹਰਪ੍ਰੀਤ ਸਿੰਘ ਕੀਵੀ ਬਾਜ਼ਾਰ ਸ਼ੇਖਾਂ, ਸੁਖਵਿੰਦਰ ਸਿੰਘ ਲਾਡੋਵਾਲੀ, ਦਿਲਬਾਗ ਸਿੰਘ ਪ੍ਰੀਤ ਨਗਰ, ਸਤਨਾਮ ਸਿੰਘ ਮੈਨੇਜਰ ਗੁਰੂ ਘਰ ਮਾਡਲ ਟਾਊਨ, ਗੁਰਜੀਤ ਸਿੰਘ ਟੱਕਰ ਰਾਜਾ ਗਾਰਡਨ, ਨਵਦੀਪ ਸਿੰਘ ਗੁਲਾਟੀ ਅਮਨ ਨਗਰ, ਦਮਨਪ੍ਰੀਤ ਸਿੰਘ ਭਾਟੀਆ, ਰਾਜਾ ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ ਆਬਾਦ ਪੂਰਾ, ਜਸਕੀਰਤ ਸਿੰਘ ਜੱਸੀ, ਵੰਸ਼ ਭੱਠਲ, ਅਭੀਰਾਜ ਢੀਂਡਸਾ, ਗਗਨ ਰੇਣੂ, ਕਰਮਜੋਤ ਨਾਗਪਾਲ, ਪਰਮਿੰਦਰ ਸਿੰਘ, ਗੁਰਨੀਤ ਸਿੰਘ, ਪ੍ਰਭਗੁਣ ਸਿੰਘ, ਜਸਦੀਪ ਸਿੰਘ, ਅਨਮੋਲ ਸਿੰਘ, ਭਾਵਜੋਤ ਸਿੰਘ, ਸ਼ੁਭਮ, ਜਹਿਜੋਤ ਸਿੰਘ ਆਦਿ ਸ਼ਾਮਿਲ ਸਨ।





























