
ਜਲੰਧਰ ਕੈਂਟ, (ਐਚ ਐਸ ਚਾਵਲਾ/ਰਮਨ ਜਿੰਦਲ) :- ਗੁਰਦੁਆਰਾ ਮਾਈਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਘੱਲੂਘਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ 4-5-6 ਜੂਨ ਦਿਨ ਮੰਗਲ-ਬੁੱਧ-ਵੀਰਵਾਰ ਨੂੰ ਰੋਜ਼ਾਨਾ ਸ਼ਾਮ 7.00 ਤੋਂ ਰਾਤ 10.00 ਵਜੇ ਤੱਕ ਗੁਰਦੁਆਰਾ ਮਾਈਆਂ, ਜਲੰਧਰ ਛਾਉਣੀ ਵਿਖੇ ਕਰਵਾਏ ਜਾ ਰਹੇ ਹਨ। ਜਿਸ ਵਿੱਚ 4 ਜੂਨ ਨੂੰ – ਭਾਈ ਸ਼ਨਬੀਰ ਸਿੰਘ ਜੀ (ਜਲੰਧਰ ਵਾਲੇ) , 5 ਜੂਨ ਨੂੰ – ਭਾਈ ਬ੍ਰਹਮਜੋਤ ਸਿੰਘ ਜੀ (ਜਲੰਧਰ ਵਾਲੇ) ਅਤੇ 6 ਜੂਨ ਨੂੰ – ਭਾਈ ਪਲਵਿੰਦਰ ਸਿੰਘ ਜੀ ‘ਬੰਬ’ (ਹਜ਼ੂਰੀ ਰਾਗੀ ਸੱਚਖੰਡਿ ਸ੍ਰੀ ਦਰਬਾਰ ਸਾਹਿਬ) 8.30 ਤੋਂ 9.30 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ ਦੀ ਕ੍ਰਿਪਾਲਤਾ ਕਰਨੀ ਜੀ। ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।





























