
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਬਣਾਈਆਂ ਜਾ ਰਹੀਆਂ ਵੋਟਾਂ ਦੌਰਾਨ ਸੰਗਤਾਂ ‘ਚ ਭਾਰੀ ਉਤਸ਼ਾਹ ਹੈ, ਜਿਸਦੇ ਚਲਦਿਆਂ 20, 21 ਅਤੇ 22 ਜੂਨ ਤੱਕ ਲਗਭਗ 242 ਦੇ ਕਰੀਬ ਵੋਟਾਂ ਬਣਾਈਆਂ ਜਾ ਚੁੱਕੀਆਂ ਹਨ। ਵੋਟਾਂ ਬਣਾਉਣ ਦੀ ਪ੍ਰੀਕਿਰਿਆ 24 ਜੂਨ ਤੱਕ ਜਾਰੀ ਰਹੇਗੀ।



ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਵਲੋਂ ਵੋਟਾਂ ਬਣਾਉਣ ਦੀ ਜਿੰਮੇਵਾਰੀ ਸਕੱਤਰ ਸ. ਸਤਵਿੰਦਰ ਸਿੰਘ ਮਿੰਟੂ, ਮੀਤ ਸਕੱਤਰ ਸ. ਹਰਸ਼ਰਨ ਸਿੰਘ ਚਾਵਲਾ, ਕੈਸ਼ੀਅਰ ਸ. ਹਰਵਿੰਦਰ ਸਿੰਘ ਸੋਢੀ ਅਤੇ ਮੀਤ ਪ੍ਰਧਾਨ ਸ. ਜਗਮੋਹਨ ਸਿੰਘ ਖਹਿਰਾ ਨੂੰ ਸੌਂਪੀ ਗਈ ਹੈ ਜੋਕਿ ਬੜੇ ਹੀ ਸੁਚੱਜੇ ਢੰਗ ਨਾਲ ਕੈਂਟ ਦੇ 1 ਤੋਂ 32 ਮੁਹੱਲੇ, ਨਾਲ ਲਗਦੀ ਅਉਟਲਾਇਨ ਰਿਹਾਇਸ਼, ਕਸਤੂਰਬਾ ਨਗਰ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਅਤੇ ਕੈਂਟ ਵਿੱਚ ਕਾਰੋਬਾਰ ਕਰਨ ਵਾਲੇ ਸਿੱਖ ਵੀਰਾਂ ਦੀਆਂ ਸਹੀ/ਦਰੁਸਤ ਵੋਟਾਂ ਬਣਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਵਲੋਂ ਰੋਜ਼ਾਨਾ ਇਸ ਪ੍ਰੀਕਿਰਿਆ ਦੀ ਵੀਡੀਓ ਵੀ ਬਣਾਈ ਜਾਂਦੀ ਹੈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੀਤ ਸਕੱਤਰ ਸ. ਹਰਸ਼ਰਨ ਸਿੰਘ ਚਾਵਲਾ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਸਹੀ/ਦਰੁਸਤ ਵੋਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਕੋਈ ਵੀ ਵੋਟ ਜਾਅਲੀ ਨਹੀਂ ਬਣੇਗੀ। ਉਨ੍ਹਾਂ ਦੱਸਿਆ ਕਿ ਹਰੇਕ ਮੈਂਬਰਸ਼ਿਪ ਫਾਰਮ ਤੇ ਉਹ ਆਪ ਦਸਤਖ਼ਤ ਕਰ ਰਹੇ ਹਨ ਅਤੇ ਮੈਂਬਰਸ਼ਿਪ ਭਰਨ ਵੇਲੇ 3 ਸਾਲ ਦਾ ਚੰਦਾ 72 ਰੁਪਏ ਲਿਆ ਜਾ ਰਿਹਾ ਹੈ ਜੋਕਿ ਜੂਨ 2025 ਤੋਂ ਜੂਨ 2028 ਤੱਕ ਦਾ ਮੰਨਿਆ ਜਾਵੇਗਾ।
ਪ੍ਰਧਾਨ ਜੋਗਿੰਦਰ ਸਿੰਘ ਟੱਕਰ ਨੇ ਬੇਨਤੀ ਕੀਤੀ ਹੈ ਕਿ ਸੰਗਤਾਂ ਦਾ ਭਾਰੀ ਉਤਸ਼ਾਹ ਦੇਖ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਅਤੇ ਬਾਕੀ ਰਹਿੰਦੇ ਵੀਰ ਵੀ ਵੱਧ ਚੜ੍ਹ ਕੇ ਗੁਰੂ ਘਰ ਦੇ ਮੈਂਬਰ ਬਣੋ ਤਾਂ ਜੋ ਅਸੀਂ ਸਾਰੇ ਇਕਜੁੱਟ ਹੋ ਕੇ ਗੁਰੂ ਘਰ ਦੀ ਬੇਹਤਰੀ ਲਈ ਸੇਵਾ ਕਰੀਏ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਇੱਕ ਮੈਂਬਰ ਆ ਕੇ ਸਾਰੇ ਪਰਿਵਾਰ ਦੀਆਂ ਵੋਟਾਂ ਬਣਾ ਸਕਦਾ ਹੈ। ਜੇਕਰ ਮੌਕੇ ਤੇ ਆਧਾਰ ਕਾਰਡ ਦੀ ਫੋਟੋ ਕਾਪੀ ਨਹੀਂ ਹੈ ਤਾਂ ਫੋਟੋ ਕਾਪੀ ਬਾਅਦ ਵਿੱਚ ਵੀ ਦਿੱਤੀ ਜਾ ਸਕਦੀ ਹੈ, ਪਰ ਗੁਰੂ ਘਰ ਦੇ ਮੈਂਬਰ ਜਰੂਰ ਬਣੋ।
ਇਸ ਮੌਕੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਬਲਬੀਰ ਸਿੰਘ ਭਸੀਨ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ, ਜਸਵਿੰਦਰ ਪਾਲ ਸਿੰਘ ਆਨੰਦ, ਹਰਪ੍ਰੀਤ ਸਿੰਘ ਭਸੀਨ, ਅੰਮ੍ਰਿਤਪਾਲ ਸਿੰਘ ਆਨੰਦ, ਸਾਬਕਾ ਸੀਈਓ ਪ੍ਰਿਤਪਾਲ ਸਿੰਘ, ਗੁਰਦੁਆਰਾ ਮਾਈਆਂ ਦੇ ਪ੍ਰਧਾਨ ਜਸਪਾਲ ਸਿੰਘ, ਹਰਜੀਤ ਸਿੰਘ ਟੱਕਰ, ਪਾਲ ਸਿੰਘ ਬੇਦੀ, ਗੁਰਵਿੰਦਰ ਸਿੰਘ ਲਾਂਬਾ, ਬਿਕਰਮ ਸਿੰਘ, ਨਰੋਤਮ ਸਿੰਘ, ਅਮਨ ਗੁਜਰਾਲ, ਜਸਬੀਰ ਸਿੰਘ ਸੇਠੀ, ਮਹਿੰਦਰ ਪਾਲ ਸਿੰਘ, ਹਰਭਜਨ ਸਿੰਘ, ਗੁਰਦੇਵ ਸਿੰਘ, ਜਸਪ੍ਰੀਤ ਸਿੰਘ ਬੰਕੀ, ਜਸਪ੍ਰੀਤ ਸਿੰਘ ਰਾਜਾ, ਸਵਿੰਦਰ ਸਿੰਘ ਸਾਜਨ ਸਹਿਤ ਕੈਂਟ ਦੇ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।





























