
ਜਲੰਧਰ ਛਾਉਣੀ, ਐਚ ਐਸ ਚਾਵਲਾ। ਧੰਨ ਧੰਨ ਸ੍ਰੀ ਗੁਰੁ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਸਮਾਗਮ ਚੜ੍ਹਦੀ ਕਲਾ ਨੌਜਵਾਨ ਸਭਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਵਲੋਂ 13 ਮਾਰਚ 2024, ਦਿਨ ਬੁੱਧਵਾਰ ਸ਼ਾਮ 6:00 ਵਜੇ ਤੋਂ ਰਾਤ 10:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨਪ੍ਰੀਤ ਸਿੰਘ ਆਨੰਦ, ਹਰਿੰਦਰ ਸਿੰਘ ਕੋਹਲੀ, ਜਸਪ੍ਰੀਤ ਸਿੰਘ ਬੰਕੀ, ਪ੍ਰਭਜੋਤ ਸਿੰਘ ਬਾਵਾ, ਮਨਪ੍ਰੀਤ ਸਿੰਘ ਰਾਜਪਾਲ, ਜਸਪ੍ਰੀਤ ਸਿੰਘ ਪ੍ਰਿੰਸ, ਸੁਖਰਾਜ ਸਿੰਘ, ਜਸਵਿੰਦਰ ਸਿੰਘ ਸੰਤੂ, ਗੁਰਅੰਗਦਪ੍ਰੀਤ ਸਿੰਘ, ਜਸਬੀਰ ਸਿੰਘ ਪ੍ਰਿੰਸ, ਜਸਮੀਤ ਸਿੰਘ ਰਾਜਾ ਅਤੇ ਜਸਮੀਤ ਸਿੰਘ ਸਾਬੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਜਗਜੀਤ ਸਿੰਘ ਜੀ ਬਬੀਹਾ (ਦਿੱਲੀ ਵਾਲੇ) ਅਤੇ ਭਾਈ ਹਰਜੀਤ ਸਿੰਘ ਜੀ , (ਹਜ਼ੂਰੀ ਰਾਗੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ) ਆਈਆਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ।
ਇਸ ਸਮਾਗਮ ਦੌਰਾਨ ਚਾਹ ਦੀ ਸੇਵਾ ਸਿੱਖ ਨੌਜਵਾਨ ਸਭਾ ਵਲੋਂ, ਜਲ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਕ ਦਲ, ਜਲੰਧਰ ਕੈਂਟ ਦੇ ਪ੍ਰਧਾਨ ਸ. ਸੂਬਾ ਸਿੰਘ ਖਹਿਰਾ, ਕਨੇਡਾ ਵਾਸੀ ਵਲੋਂ ਅਤੇ ਲੰਗਰ ਵਰਤਾਉਣ ਦੀ ਸੇਵਾ ਭਾਈ ਸ਼ਹੀਦਾਂ ਗੁਰਦੁਆਰਾ ਸੰਸਾਰਪੁਰ ਵਲੋਂ ਹੋਵੇਗੀ। ਇਸ ਸਮਾਗਮ ਦਾ Live Telecast ਗੁਰ ਫ਼ਤਹਿ ਲਾਈਵ ਵਲੋਂ ਕੀਤਾ ਜਾਵੇਗਾ। ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਆਪਣੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਟੇਜ ਸਕੱਤਰ ਦੀ ਸੇਵਾ ਸ. ਸਤਵਿੰਦਰ ਸਿੰਘ ਮਿੰਟੂ ਵਲੋਂ ਨਿਭਾਈ ਜਾਵੇਗੀ।





























