
ਪੈਰਿਸ, (PRIME INDIAN NEWS) :- ਬੀਤੇ ਦਿਨ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ ਫਰਾਂਸ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਇਸ ਮੌਕੇ ਪਿੰਡ ਕਰਨੈਲਗੰਜ ਜਿਲ੍ਹਾ ਕਪੂਰਥਲਾ ਦੀ ਸੰਗਤ ਹੁੰਮ ਹੁਮਾ ਕੇ ਪਹੁੰਚੀ ਅਤੇ ਗੁਰਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕੀਤਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਨੌਜੁਆਨ ਸਨ, ਜਿਹੜੇ ਕਿ ਇਸ ਗੁਰੂ ਘਰ ਵਿੱਚ, ਸੁਰਜੀਤ ਸਿੰਘ ਮਾਣਾ ਅਤੇ ਸਾਹਿਬ ਸਿੰਘ ਬਾਦਲ ਦੀ ਪ੍ਰੇਰਨਾ ਸਦਕਾ ਪਹਿਲੀ ਵਾਰੀ ਨਤਮਸਤਕ ਹੋਣ ਆਏ ਸਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਨੌਜੁਆਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਪਾ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਬਲਵਿੰਦਰ ਸਿੰਘ ਮੌਂਟੀ, ਸਾਹਿਬ ਸਿੰਘ ਬਾਦਲ, ਸੁਰਜੀਤ ਸਿੰਘ, ਦਲਜੀਤ ਸਿੰਘ ਵਿਪੁਨ, ਸੁਖਸਰਵਣ ਸਿੰਘ ਬੀਟਾ, ਬਿਕਰਮਜੀਤ ਸਿੰਘ ਬਾਬਾ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਬੱਬੂ, ਜਸਵਿੰਦਰਪਾਲ ਸਿੰਘ ਜੈਂਟੀ, ਗੁਰਸ਼ਰਨ ਸਿੰਘ ਫ਼ੌਜੀ, ਗੁਰਵਿੰਦਰ ਸਿੰਘ ਕਰਨ, ਸੁਰਜੀਤ ਸਿੰਘ ਮਾਣਾ, ਸੁਖਜਿੰਦਰ ਸਿੰਘ ਘੋਲੀ , ਮਨਪ੍ਰੀਤ ਸਿੰਘ ਸੋਨੀ, ਮਨਪ੍ਰੀਤ ਸਿੰਘ ਸਾਗਰ, ਜਤਿੰਦਰਪਾਲ ਸਿੰਘ ਕਾਕਾ, ਸਤਿੰਦਰ ਪਾਲ ਸਿੰਘ ਟਿੰਕੂ, ਸਤਨਾਮ ਸਿੰਘ ਸੱਤਾ, ਗੁਰਵਿੰਦਰ ਸਿੰਘ ਬੱਬੂ, ਰਣਜੀਤ ਸਿੰਘ ਵਿੱਕੀ, ਗੁਰਪਿੰਦਰ ਸਿੰਘ ਗੋਪੀ, ਗੁਰਜਿੰਦਰ ਸਿੰਘ ਗੋਲਡੀ, ਮਨਜਿੰਦਰ ਸਿੰਘ ਲਵੀ, ਗੋਪੀ ਸਰਪੰਚ ਬੈਂਸਾਂ, ਚਰਨਜੀਤ ਸਿੰਘ ਸੇਠੀ, ਸਰਬਜੀਤ ਸਿੰਘ ਸ਼ੱਭੁ, ਹਰਜੀਤ ਸਿੰਘ ਲੰਬੜ, ਹਰਿੰਦਰ ਸਿੰਘ ਸੈਣੀ, ਲਵਜੀਤ ਸਿੰਘ ਮੋਨੂੰ, ਅੰਗਰੇਜ ਸਿੰਘ ਵਿੱਕੀ ਬੇਗੋਵਾਲ, ਜਸਪਾਲ ਸਿੰਘ ਜੇਪੀ, ਗੁਰਜੰਟ ਸਿੰਘ ਮੰਗਾ, ਸੁਖਚੈਨ ਸਿੰਘ ਲਵਲੀ ਆਦਿ ਦੇ ਨਾਮ ਵਰਨਣ ਯੋਗ ਹਨ।
ਗੁਰੂ ਘਰ ਦੇ ਵਜ਼ੀਰ ਗਿਆਨੀ ਸੁਰਜੀਤ ਸਿੰਘ ਨੇ ਜਿੱਥੇ ਨਿਰੋਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਜੀਵਨੀ ਦੇ ਉਦੇਸ਼ਾਂ ਬਾਰੇ ਵੀ ਵਿਸਤਾਰ ਸਹਿਤ ਵਰਨਣ ਕੀਤਾ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |





























