
Constructor ਸੰਦੀਪ ਝਾਂਜੀ ਵਲੋਂ ਕੀਤੀ ਗਈ ਵਧੀਆ ਕਾਰਗੁਜ਼ਾਰੀ ਦੀ ਵੀ ਕੀਤੀ ਸ਼ਲਾਘਾ , ਸਭ ਦੀ ਚੜ੍ਹਦੀ ਕਲਾ ਲਈ ਦਿੱਤੀਆਂ ਸ਼ੁਭਕਾਮਨਾਵਾਂ
ਜਲੰਧਰ ਕੈਂਟ, (ਐਚ ਐਸ ਚਾਵਲਾ/ਸੈਵੀ ਚਾਵਲਾ) :- ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਦੀ ਪ੍ਰਬੰਧਕ ਕਮੇਟੀ ਨੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਅਤੇ CEO ਓਮ ਪਾਲ ਸਿੰਘ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਨਾਲ ਲਗਦੀ ਗੰਗਾ ਰੋਡ ਦੀ ਹਾਲਤ ਬਹੁਤ ਹੀ ਖਸਤਾ ਸੀ, ਜਿਸ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਟੋਨਮੇਂਟ ਬੋਰਡ ਜਲੰਧਰ ਦੇ ਸਿਵਲ ਮੈਂਬਰ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਜੀ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਿਖਤੀ ਰੂਪ ਵਿੱਚ ਲੈ ਕੇ CEO ਸ਼੍ਰੀ ਓਮ ਪਾਲ ਸਿੰਘ ਜੀ ਦੇ ਧਿਆਨ ਵਿੱਚ ਲਿਆਂਦਾ, ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਬੋਰਡ ਦੇ ਇੰਜੀਨੀਅਰ ਸ. ਤਜਿੰਦਰ ਸਿੰਘ ਵਲੋਂ ਇਸਦਾ ਨਿਰੀਖਣ ਕਰਕੇ ਇਸਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਤੋਂ ਬਾਦ ਬੋਰਡ ਮੀਟਿੰਗ ਵਿੱਚ ਇਸ ਸੜਕ ਨੂੰ ਬਣਾਉਣ ਦੀ ਮਨਜ਼ੂਰੀ ਮਿਲ ਗਈ।


ਬੋਰਡ ਦੇ Constructor (ਠੇਕੇਦਾਰ) ਸ਼੍ਰੀ ਸੰਦੀਪ ਝਾਂਜੀ ਜੀ ਨੇ ਵੀ ਵਧੀਆ ਕਾਰਗੁਜ਼ਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਇਹ ਸੜਕ ਬਹੁਤ ਹੀ ਵਧੀਆ ਢੰਗ ਨਾਲ ਬਣਵਾ ਦਿੱਤੀ, ਜਿਸਦੀ ਭਰਪੂਰ ਸ਼ਲਾਘਾ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਵਲ ਮੈਂਬਰ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ, CEO ਸ਼੍ਰੀ ਓਮ ਪਾਲ ਸਿੰਘ, ਇੰਜੀਨੀਅਰ ਸ. ਤਜਿੰਦਰ ਸਿੰਘ ਅਤੇ ਬੋਰਡ ਦੇ Constructor (ਠੇਕੇਦਾਰ) ਸ਼੍ਰੀ ਸੰਦੀਪ ਝਾਂਜੀ ਅਤੇ ਉਨ੍ਹਾਂ ਦੇ ਸਾਰੇ ਲੇਬਰ ਸਟਾਫ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਭ ਦੀ ਚੜ੍ਹਦੀ ਕਲਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੀਟੂ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਵੀਰੂ, ਹਰਵਿੰਦਰ ਸਿੰਘ ਸੋਢੀ ਕੈਸ਼ੀਅਰ, ਸਕੱਤਰ ਸਤਵਿੰਦਰ ਸਿੰਘ ਮਿੰਟੂ, ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ, ਮੀਤ ਪ੍ਰਧਾਨ ਜਗਮੋਹਨ ਸਿੰਘ ਜੋਗਾ, ਐਡੀਟਰ ਬਾਵਾ ਮੋਹਿੰਦਰ ਸਿੰਘ, Ex. CEO ਪ੍ਰਿਤਪਾਲ ਸਿੰਘ, ਹਰਜੀਤ ਸਿੰਘ ਪੱਪੂ, ਜਤਿੰਦਰ ਸਿੰਘ ਰਾਜੂ, ਜਸਪ੍ਰੀਤ ਸਿੰਘ ਬੰਕੀ, ਜਸਪ੍ਰੀਤ ਸਿੰਘ ਰਾਜਾ, ਸਵਿੰਦਰ ਸਿੰਘ ਸਾਜਨ, ਬਿਕਰਮ ਸਿੰਘ, ਦਲੇਰ ਸਿੰਘ, ਹਰਭਿੰਦਰ ਸਿੰਘ ਹੈਪੀ ਮੌਜੂਦ ਸਨ।





























