
ਜਲੰਧਰ ਕੈਂਟ, (ਸੈਵੀ ਚਾਵਲਾ) :- ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ ਵਿਆਹ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਥੇ ਨਗਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਭਰੀਆਂ।



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਇਸ ਸ਼ੁੱਭ ਅਵਸਰ ਤੇ ਰਾਤ 9 ਵਜੇ ਤੱਕ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਅਤੇ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਕੁਲਦੀਪ ਸਿੰਘ ਨੇ ਕੀਰਤਨ ਅਤੇ ਕਥਾ ਦੁਆਰਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ।


ਇਸ ਸ਼ੁੱਭ ਮੌਕੇ ਸੰਗਤਾਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ “ਹੋ ਰਹੀ ਹੈ ਤੇਰੀ ਜੈ ਜੈ ਕਾਰ” ਦੇ ਸਿਮਰਨ ਨਾਲ ਸਾਰਾ ਮਾਹੌਲ ਅਨੰਦਮਈ ਬਣ ਗਿਆ ਜੋਕਿ ਦੇਖਣ ਯੋਗ ਸੀ। ਲੰਗਰ ਦੀ ਸੇਵਾ ਹਰਕਿਰਨ ਸਿੰਘ ਪੱਪੂ , ਫੁੱਲਾਂ ਦੀ ਸੇਵਾ ਹਰਭਜਨ ਸਿੰਘ, ਕੋਫ਼ੀ ਦੀ ਸੇਵਾ ਅਜੀਤ ਸਿੰਘ ਅਤੇ ਸੰਗਤਾਂ ਵਲੋਂ ਅਨੇਕਾਂ ਪ੍ਰਕਾਰ ਦੀ ਮਠਿਆਈ ਦੀ ਸੇਵਾ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਹਿਯੋਗੀ ਸੱਜਣਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਅਤੇ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।


ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਸਮੂਹ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਦਿੱਤੀ। ਇਸ ਮੌਕੇ ਜੋਗਿੰਦਰ ਸਿੰਘ ਟੱਕਰ, ਸਵਿੰਦਰ ਸਿੰਘ ਵੀਰੂ, ਜਗਮੋਹਨ ਸਿੰਘ ਜੋਗਾ, ਹਰਸ਼ਰਨ ਸਿੰਘ ਚਾਵਲਾ, ਬਾਵਾ ਮੋਹਿੰਦਰ ਸਿੰਘ, ਹਰਜੀਤ ਸਿੰਘ ਪੱਪੂ, ਚਰਨਜੀਤ ਸਿੰਘ ਚੱਢਾ, ਗੁਰਚਰਨ ਸਿੰਘ ਕੋਹਲੀ, ਜਸਪ੍ਰੀਤ ਸਿੰਘ ਬੰਕੀ, ਜਤਿੰਦਰ ਸਿੰਘ ਰਾਜੂ, ਜਸਵਿੰਦਰ ਪਾਲ ਸਿੰਘ ਕਿੱਟਾ, ਮਨਪ੍ਰੀਤ ਸਿੰਘ ਰਾਜਪਾਲ, ਸਤਪਾਲ ਸਿੰਘ ਬੇਦੀ, ਹਰਵਿੰਦਰ ਸਿੰਘ ਸੋਢੀ, ਬਿਕਰਮ ਸਿੰਘ, ਰਜਿੰਦਰ ਸਿੰਘ ਕਾਲਰਾ, ਜਸਵਿੰਦਰ ਸਿੰਘ ਕੋਹਲੀ, ਜਸਪਾਲ ਸਿੰਘ ਪ੍ਰਧਾਨ ਗੁਰਦੁਆਰਾ ਮਾਈਆਂ, ਪ੍ਰਿਤਪਾਲ ਸਿੰਘ ਰਿਟਾਇਰਡ CEO, ਸਤਪਾਲ ਸਿੰਘ ਚੀਮਾ, ਗੁਰਵਿੰਦਰ ਸਿੰਘ ਲਾਂਬਾ, ਜਸਪ੍ਰੀਤ ਸਿੰਘ ਰਾਜਾ, ਹਰਪ੍ਰੀਤ ਸਿੰਘ ਬੰਨੀ ਚਾਵਲਾ, ਸਵਿੰਦਰ ਸਿੰਘ ਸਾਜਨ, ਹਰਭਿੰਦਰ ਸਿੰਘ ਹੈਪੀ ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।





























