
PRIME INDIAN NEWS
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰੁਡਿਆਣਾ ਵਿੱਚ BSF ਅਤੇ CIA ਅੰਮ੍ਰਿਤਸਰ ਨੇ ਖੇਤਾਂ ਵਿੱਚੋਂ 2 ਪੈਕਟ ਹੈਰੋਇਨ ਬਰਾਮਦ ਕੀਤੇ ਹਨ। ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਖ਼ਰੀਦਣ ਵਾਲੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। BSF ਅਤੇ ਕਾਊਂਟਰ ਇੰਟੈਲੀਜੈਂਸ ਦੇ ਜਵਾਨਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ।
ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਪਿੰਡ ਰੁੜਿਆਣਾ ਦੇ ਬਾਹਰਵਾਰ ਇੱਕ ਖੇਤ ਵਿੱਚ ਪਏ ਸ਼ੱਕੀ ਪੈਕਟਾਂ ਬਾਰੇ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ BSF ਦੇ ਜਵਾਨਾਂ ਅਤੇ CIA ਅੰਮ੍ਰਿਤਸਰ ਵੱਲੋਂ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ 2 ਪੈਕੇਟ ਬਰਾਮਦ ਹੋਏ। ਇਹ ਪੈਕੇਟ ਉਸੇ ਪਿੰਡ ਦੇ ਵਿਕਰਮਜੀਤ ਸਿੰਘ ਨੇ ਮੰਗਵਾਏ ਸੀ, ਜਿਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੈਰੋਇਨ ਦੇ ਇਹ ਦੋ ਪੈਕਟ ਪਿੰਡ ਰੁਡਿਆਣਾ ਦੇ ਕਿਸਾਨ ਦੇਸਾ ਸਿੰਘ ਦੇ ਖੇਤ ਵਿੱਚੋਂ ਬਰਾਮਦ ਹੋਏ ਹਨ, ਜਿਨ੍ਹਾਂ ਦਾ ਵਜ਼ਨ ਇੱਕ ਕਿੱਲੋ ਦੱਸਿਆ ਜਾ ਰਿਹਾ ਹੈ।
ਪਕੜੇ ਗਏ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਪਾਕਿਸਤਾਨ ‘ਚ ਕਿਹੜੇ-ਕਿਹੜੇ ਸਮੱਗਲਰਾਂ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੇ ਹੁਣ ਤੱਕ ਕਿੰਨੀ ਹੈਰੋਇਨ ਮੰਗਵਾਈ ਹੈ। ਇਸ ਮੌਕੇ BSF ਦੀ 27 ਬਟਾਲੀਅਨ, ਕਾਊਂਟਰ ਇੰਟੈਲੀਜੈਂਸ ਇੰਸਪੈਕਟਰ ਜਗਦੀਪ ਸਿੰਘ, ਸਬ ਇੰਸਪੈਕਟਰ ਵਰਿੰਦਰ ਸਿੰਘ, ਡੇਰਾ ਬਾਬਾ ਨਾਨਕ ਦੇ ASI ਜਸਬੀਰ ਸਿੰਘ, ਗੁਰਮੀਤ ਸਿੰਘ ਅਤੇ BSF ਦੇ ਜਵਾਨ ਹਾਜ਼ਰ ਸਨ।





























