
ਸੈਂਕੜਿਆਂ ਦੀ ਗਿਣਤੀ ਨੂੰ ਹਜਾਰਾਂ ਅਤੇ ਹਜਾਰਾਂ ਦੀ ਗਿਣਤੀ ਨੂੰ ਲੱਖਾਂ ‘ਚ ਦੱਸ ਕੇ ਗੁੰਮਰਾਹ ਕਰਨ ਵਾਲਿਆਂ ਤੇ ਪੰਜਾਬ ਦੇ ਲੋਕ ਕਦੇ ਵੀ ਨਹੀਂ ਕਰਨਗੇ ਯਕ਼ੀਨ – ਭੁੰਗਰਨੀ/ਬੋਦਲ/ਅਟਵਾਲ
ਵੱਡੇ ਬਾਦਲ ਸਾਹਿਬ ਜੀ ਦੀ ਅਗਵਾਈ ਵਿੱਚ ਕਈ ਵਾਰ ਸਤ੍ਹਾ ਦਾ ਨਿੱਘ ਮਾਣਨ ਵਾਲੇ ਅੱਜ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਰ ਰਹੇ ਹਨ ਬੇਤੁਕੀ ਬਿਆਨਬਾਜ਼ੀ – ਇਕਬਾਲ ਸਿੰਘ ਭੱਟੀ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ ਫਰਾਂਸ, ਪ੍ਰਧਾਨ ਅਕਾਲੀ ਦਲ ਯੂਰਪ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ ਅਤੇ ਜਸਪ੍ਰੀਤ ਸਿੰਘ, ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਆਦਿ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਪੰਜਾਬੀਆਂ ਬਾਰੇ ਬੋਲੇ ਝੂਠ ਦੇ ਪੁਲੰਦਿਆਂ ਦਾ ਨਿਚੋੜ ਹਨ ਅਕਾਲੀ ਸੁਧਾਰ ਲਹਿਰ ਦੇ ਨੇਤਾ।
ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ ਅਤੇ ਜਸਪ੍ਰੀਤ ਸਿੰਘ ਅਟਵਾਲ, ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਰਪ ਨੇ ਕਿਹਾ ਕਿ ਸੈਂਕੜਿਆਂ ਦੀ ਗਿਣਤੀ ਨੂੰ ਹਜਾਰਾਂ ਅਤੇ ਹਜਾਰਾਂ ਦੀ ਗਿਣਤੀ ਨੂੰ ਲੱਖਾਂ ‘ਚ ਦੱਸ ਕੇ ਗੁੰਮਰਾਹ ਕਰਨ ਵਾਲਿਆਂ ਤੇ ਪੰਜਾਬ ਦੇ ਲੋਕ ਕਦੇ ਵੀ ਯਕੀਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਸੁਧਾਰ ਦੇ ਨੇਤਾ ਇੱਕੋ ਥਾਂ ਦੀਆਂ ਵੱਖ ਵੱਖ ਐਂਗਲ ਤੋਂ ਫੋਟੋਆਂ ਖਿੱਚ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਜੋ ਆਪਣੇ ਗਲਤ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਵੱਡੇ ਬਾਦਲ ਸਾਹਿਬ ਜੀ ਦੀ ਅਗਵਾਈ ਵਿੱਚ ਕਈ ਵਾਰ ਸਤ੍ਹਾ ਦਾ ਨਿੱਘ ਮਾਣਨ ਵਾਲੇ ਇਹ ਅਕਾਲੀ ਸੁਧਾਰ ਲਹਿਰ ਦੇ ਨੇਤਾ ਅੱਜ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ ਜੋਕਿ ਸਰਾਸਰ ਗਲਤ ਅਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਪਰ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਸੂਬੇ ਅੰਦਰ ਚੜ੍ਹਦੀ ਕਲਾ ਵਿੱਚ ਹੈ। ਸ. ਭੱਟੀ ਨੇ ਕਿਹਾ ਕਿ ਜਿਹੜੇ ਆਗੂਆਂ ਦੀਆਂ ਆਪਣੇ ਲੋਕਸਭਾ ਹਲਕਿਆਂ ਵਿੱਚ ਜ਼ਮਾਨਤਾਂ ਜ਼ਬਤ ਹੋ ਗਈਆਂ, ਉਹ ਪੰਜਾਬ ਦਾ ਕੀ ਉਜਵਲ ਭਵਿੱਖ ਬਣਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੋਣਾਂ ਲੜੀਆਂ ਜਾਣਗੀਆਂ ਅਤੇ ਪੰਜਾਬ ਵਾਸੀ ਸੂਬੇ ਅੰਦਰ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਖੁਸ਼ਹਾਲ ਅਤੇ ਵਿਕਾਸਸ਼ੀਲ ਸਰਕਾਰ ਬਣਾਉਣਗੇ।





























