
ਜਲੰਧਰ, ਐਚ ਐਸ ਚਾਵਲਾ। ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਿਆਂ ਦੇ ਖਿਲਾਫ਼ ਲਗਾਤਾਰ ਸਖ਼ਤ ਕਾਰਵਾਈ ਜਾਰੀ ਹੈ। ਪਿਛਲੇ ਦੋ ਦਿਨਾਂ ਦੇ ਓਪਰੇਸ਼ਨਾਂ ਦੌਰਾਨ ਪੁਲਿਸ ਟੀਮਾਂ ਨੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਖ-ਵੱਖ ਥਾਣਿਆਂ ਵਿੱਚ 7 ਮੁਕੱਦਮੇ NDPS ਐਕਟ ਤਹਿਤ ਦਰਜ ਕੀਤੇ। ਇਸ ਕਾਰਵਾਈ ਦੌਰਾਨ 517 ਗ੍ਰਾਮ ਹੈਰੋਇਨ, 140 ਨਸ਼ੀਲੀਆਂ ਗੋਲੀਆਂ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ਿਆਂ ਦੇ ਜਾਲ ਨੂੰ ਤੋੜਨ ਲਈ ਕਈ ਛਾਪੇ ਮਾਰੇ ਗਏ। ਨਤੀਜੇ ਵਜੋਂ 7 ਮੁਕੱਦਮੇ ਦਰਜ ਕੀਤੇ ਗਏ ਜਿਹਨਾਂ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਾਰਵਾਈ ਦੌਰਾਨ 517 ਗ੍ਰਾਮ ਹੈਰੋਇਨ, 140 ਨਸ਼ੀਲੀਆਂ ਗੋਲੀਆਂ ਅਤੇ ਇੱਕ ਵਰਨਾ ਕਾਰ ਜ਼ਬਤ ਕੀਤੀ ਗਈ।
ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਕਮਿਸ਼ਨਰੇਟ ਪੁਲਿਸ ਨਸ਼ਿਆਂ ਦੇ ਆਦੀ ਲੋਕਾਂ ਦੇ ਪੁਨਰਵਾਸ ਲਈ ਵੀ ਵਚਨਬੱਧ ਹੈ। ਮੁਹਿੰਮ ਦੌਰਾਨ 23 ਨਸ਼ਾ ਪੀੜਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਡੀ-ਐਡਿਕਸ਼ਨ ਕੇਦਰਾਂ ਵਿੱਚ ਭੇਜਿਆ ਗਿਆ—ਜਿਨ੍ਹਾਂ ਵਿੱਚੋਂ 14 ਨੂੰ OOAT ਵਿੱਚ ਦਾਖ਼ਲ ਕੀਤਾ ਗਿਆ, 1 ਵਿਅਕਤੀ ਨੂੰ NDPS ਐਕਟ ਦੀ ਧਾਰਾ 64A ਤਹਿਤ ਰੈਫਰ ਕੀਤਾ ਗਿਆ ਅਤੇ 8 ਨੂੰ ਪੁਨਰਵਾਸ ਕੇਂਦਰਾਂ ਵਿੱਚ ਭੇਜਿਆ ਗਿਆ।
ਸੀਪੀ ਜਲੰਧਰ ਨੇ ਦੁਹਰਾਇਆ ਕਿ ਪੁਲਿਸ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ ਨਾਲ, ਨਸ਼ਿਆਂ ਦੀ ਸਮੱਸਿਆ ਦਾ ਲੰਮੇ ਸਮੇਂ ਲਈ ਹੱਲ ਕੱਢਣ ਅਤੇ ਨਸ਼ੇ ਦੇ ਆਦੀ ਲੋਕਾਂ ਦੇ ਪੁਨਰਵਾਸ ਲਈ ਵੀ ਯਤਨ ਕਰ ਰਹੀ ਹੈ।





























