ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਬੱਸ ਸਟੈਂਡ ਵਿਖੇ ਚਲਾਇਆ ਗਿਆ ਕਾਸੋ ਓਪਰੇਸ਼ਨ

ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ ਅਤੇ ਜੋਇੰਟ ਸੀ.ਪੀ. ਸ਼੍ਰੀ ਸੰਦੀਪ ਸ਼ਰਮਾ ਦੀ ਨਿਗਰਾਨੀ ਹੇਠ ਬੱਸ ਸਟੈਂਡ ‘ਤੇ ਵਿਸ਼ੇਸ਼ ਕਾਸੋ ਓਪਰੇਸ਼ਨ ਚਲਾਇਆ ਗਿਆ। ਇਹ ਕਾਰਵਾਈ ਰਾਜ-ਪੱਧਰੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦਾ ਹਿੱਸਾ ਹੈ, ਇਸ ਕਾਰਵਾਈ ਦਾ ਉਦੇਸ਼ ਯਾਤਰਾ ਸਾਧਨਾਂ ਰਾਹੀਂ ਕੀਤੇ ਜਾ ਰਹੇ ਨਸ਼ੇ ਦੀ ਸਪਲਾਈ ‘ਤੇ ਨੱਥ ਪਾਉਣਾ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਹੈ।

ਓਪਰੇਸ਼ਨ ਦੀ ਅਗਵਾਈ ਏ.ਸੀ.ਪੀ ਮਾਡਲ ਟਾਊਨ ਅਤੇ ਮੁੱਖ ਅਫਸਰ ਥਾਂਣਾ ਡਵੀਜਨ ਨੰਬਰ 6 ਦੇ ਵੱਲੋਂ ਅਤੇ ਪੁਲਿਸ ਚੋਂਕੀ ਇੰਚਾਰਜ ਬੱਸ ਸਟੈਡ ਦੇ ਵੱਲੋਂ ਕੀਤੀ ਗਈ, ਜਿਸ ਵਿੱਚ ਕੁੱਲ 40 ਪੁਲਿਸ  ਕਰਮਚਾਰੀ ਦੀਆਂ ਵੱਖ-ਵੱਖ ਟੀਮਾਂ ਬਣਾਈਆ ਗਈਆ ਤਾਂ ਜੋ ਤਲਾਸ਼ੀ ਦੀ ਪ੍ਰਕਿਿਰਆ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਣ।

ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਦੇ ਕਰਾਇਮ ਰਿਕਾਰਡ ਦੀ ਪੁਸ਼ਟੀ ਲਈ PAIS ਐਪ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ CCTV ਕੈਮਰਿਆਂ ਦੀ ਕਾਰਗੁਜ਼ਾਰੀ, ਬੱਸ ਸਟੈਂਡ ਤੇ ਆਉਣ ਜਾਣ ਵਾਲੀਆਂ ਬੱਸਾ, ਯਾਤਰੀਆਂ ਦੇ ਸਾਮਾਨ ਅਤੇ ਵਹੀਕਲ ਪਾਰਕਿੰਗ ਦੀ ਚੈਕਿੰਗ ਕੀਤੀ ਗਈ।

ਇਹ ਕਾਰਵਾਈ ਪਬਲਿਕ ਸਥਾਨਾਂ ‘ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ‘ਤੇ ਰੋਕ ਲਗਾਉਣ ਲਈ ਕੀਤੀ ਗਈ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਕਾਸੋ ਆਪਰੇਸ਼ਨਾਂ ਦੌਰਾਨ ਪੁਲਿਸ ਨਾਲ ਪੂਰਾ ਸਹਿਯੋਗ ਕਰਨ ਅਤੇ ਜੇਕਰ ਉਹਨਾਂ ਦੇ ਧਿਆਨ ਵਿੱਚ ਕਿਸੇ ਵੀ ਪ੍ਰਕਾਰ ਦੀ ਗੈਰ-ਕਾਨੂੰਨੀ ਗਤੀਵਿਧੀ ਆਉਂਦੀ ਹੈ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਹੈਲਪਲਾਈਨ 112 ‘ਤੇ ਦੇਣ।

Related Articles

Leave a Reply

Your email address will not be published. Required fields are marked *

Back to top button