
ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ, ਕਮਿਸ਼ਨਰ ਪੁਲਿਸ ਜਲੰਧਰ ਦੀ ਅਗਵਾਈ ਵਿੱਚ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ DCP/Inv, ਸ੍ਰੀ ਰਕੇਸ਼ ਕੁਮਾਰ ਯਾਦਵ ADCP-2 ਅਤੇ ਸੀਨੀਅਰ ਅਫਸਰਾਨ ਬਾਲਾਂ ਵਲੋ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਸ੍ਰੀ ਅਮਰਬੀਰ ਸਿੰਘ ACP/D, ਸ੍ਰੀ ਸੰਜੇ ਕੁਮਾਰ ACP/Model Town ਦੀ ਨਿਗਰਾਨੀ ਹੇਠ INSP ਸਰਬਜੀਤ ਸਿੰਘ ਇੰਚਾਰਜ Crime Branch ਅਤੇ SI ਰਮੇਸ਼ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਦੀਆਂ ਸਪੈਸ਼ਲ ਟੀਮਾਂ ਨੂੰ ਗਠਿਤ ਕਰਕੇ ਕਾਰਵਾਈ ਕਰਦਿਆਂ ਹੋਇਆ ਬੀਤੇ ਦਿਨ ਜਲੰਧਰ ਦੇ ਮੁਹੱਲਾ ਬੈਂਕ ਇਨਕਲੇਵ, ਖੁਰਲਾ ਕਿੰਗਰਾ ਵਿਖੇ PNB ਦੇ ਬੈਂਕ ਵਿੱਚੋਂ ਲੁੱਟ ਕਰਨ ਦੇ ਮਾਮਲੇ ਸਬੰਧੀ 02 ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 65 ਮਿਤੀ 06.04.2026 ਅ/ਧ 309(4) ਬੀ.ਐੱਨ.ਐੱਸ 25 ਆਰਮਜ਼ ਐਕਟ ਤਹਿਤ ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ਼ ਕਰਕੇ ਤੇਜ਼ੀ ਨਾਲ ਤਫਤੀਸ਼ ਕਰਦਿਆਂ ਹੋਇਆਂ ਕੁੱਝ ਹੀ ਘੰਟਿਆਂ ਦੇ ਵਿੱਚ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਪੀ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਮਿਤੀ 06.04.2026 ਨੂੰ ਵਕਤ ਕਰੀਬ 2:35 ਪੀ.ਐਮ ਵਜੇ ਮੁਹੱਲਾ ਬੈਂਕ ਇਨਕਲੇਵ, ਖੁਰਲਾ ਕਿੰਗਰਾ ਵਿੱਚ ਪੀ.ਐੱਨ.ਬੀ ਬੈਂਕ ਵਿੱਚ 2 ਨਕਾਬਪੋਸ਼ ਵਿਅਕਤੀਆਂ ਵੱਲੋਂ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸਤੇ ਮੁੱਕਦਮਾ ਨੰਬਰ 65 ਮਿਤੀ 06.04.2..026 ਅ/ਧ 309(4) ਬੀ.ਐੱਨ.ਐੱਸ 25 ਆਰਮਜ਼ ਐਕਟ ਤਹਿਤ ਥਾਣਾ ਡਵੀਜਨ ਨੰਬਰ 7 ਕਮਿਸ਼ਨੇਟ ਜਲੰਧਰ ਵਿਖੇ ਵਿਕਰਮ ਭਗਤ ਦੇ ਬਿਆਨਾਂ ਤੇ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਆਰੰਭ ਕਰ ਦਿੱਤੀ ਗਈ। ਮੁਕੱਦਮਾ ਦੀ ਤਫਤੀਸ਼ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਦੋਸ਼ੀ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮਕਾਨ ਨੰਬਰ 577 ਗ੍ਰੀਨ ਮਾਡਲ ਟਾਊਨ ਥਾਣਾ ਡਵੀਜਨ ਨੰਬਰ 6 ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸਦੇ ਦੂਸਰੇ ਸਾਥੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਗ੍ਰਿਫਤਾਰ ਕੀਤੇ ਦੋਸ਼ੀ ਕੋਲੋਂ 01 ਰਿਵਾਲਵਰ, 03 ਜਿੰਦਾ ਕਾਰਤੂਸ ਅਤੇ ਲੁੱਟ ਕੀਤੀ ਰਕਮ ਵਿੱਚੋਂ ਕੁੱਝ ਬ੍ਰਾਮਦ ਕਰ ਲਈ ਗਈ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਦੇ ਵੱਲੋਂ ਹੋਰ ਵਾਰਦਾਤਾਂ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ।

















