
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਥਾਣਾ ਡਵੀਜਨ ਨੰਬਰ 2 ਦੀ ਟੀਮ ਨੇ ਹਾਲ ਹੀ ਵਿੱਚ ਹੋਈ ਲੁੱਟਖੋਹ ਦੀ ਘਟਨਾ ਵਿੱਚ ਸ਼ਾਮਲ ਤਿੰਨ ਅਪਰਾਧੀਆਂ ਦੇ ਇੱਕ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
CP ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਨੇ ਕਿਹਾ ਕਿ ਮੁਕੱਦਮਾ ਨੰਬਰ 99 ਮਿਤੀ 06.08.2025 ਨੂੰ ਡਵੀਜਨ ਨੰਬਰ 2 ਵਿਖੇ ਦਰਜ ਕੀਤਾ ਗਿਆ ਸੀ। ਇਹ ਮੁਕੱਦਮਾ ਰਾਜ ਕੁਮਾਰ ਪੁੱਤਰ ਬੱਲੂ ਵਾਸੀ ਮਕਾਨ ਨੰਬਰ 238 ਮੰਨਜਹਾਰਾ ਤਹਿਸੀਲ ਤਰਬਗੰਜ ਜ਼ਿਲ੍ਹਾ ਗੋਡਾ, ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 5 ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਦੇ ਬਿਆਨ ਤੇ ਦਰਜ ਕੀਤਾ ਗਿਆ, ਸ਼ਿਕਾਇਤਕਰਤਾ ਨੇ ਦੱਸਿਆ ਕਿ, 5 ਅਗਸਤ 2025 ਦੀ ਸ਼ਾਮ ਨੂੰ ਜਦੋਂ ਉਹ ਸਾਈਕਲ ‘ਤੇ ਸਵਾਰ ਸੀ, ਤਿੰਨ ਅਣਪਛਾਤੇ ਵਿਅਕਤੀਆਂ ਨੇ, ਜੋ ਕਿ ਇੱਕ ਐਕਟਿਵਾ’ਤੇ ਸਵਾਰ ਸਨ, ਉਸ ਨੂੰ ਘੇਰ ਲਿਆ ਅਤੇ ਉਸਦਾ ਬਟੂਆ ਖੋਹ ਲਿਆ, ਜਿਸ ਵਿੱਚ 2,000 ਰੁਪਏ ਦੀ ਰਕਮ ਸੀ।
ਇਸ ਘਟਨਾ ਤੋਂ ਬਾਅਦ ਥਾਣਾ ਡਵੀਜਨ ਨੰ. 2 ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ CCTV ਫੁਟੇਜ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ 09.08.2025 ਨੂੰ ਤਿੰਨ ਦੋਸ਼ੀਆਂ ਸ਼ੁਭਮ ਉਰਫ ਅੰਜੂ ਉਰਫ ਕਾਮਯਾਬਾ ਪੁੱਤਰ ਸੋਨੂ, ਵਾਸੀ 4 ਮਨਜੀਤ ਨਗਰ ਬਸਤੀ ਗੁਜਾਂ ਜਲੰਧਰ ਹਾਲ ਵਾਸੀ ਕਰਨ ਇਨਕਲੇਵ ਬਸਤੀ ਦਾਨਿਸ਼ਮੰਦਾ ਜਲੰਧਰ, ਪ੍ਰਦੀਪ ਕੁਮਾਰ ਉਰਫ ਕਾਕੂ ਪੁੱਤਰ ਕਮਲ ਕਿਸ਼ੋਰ ਵਾਸੀ WL 85 ਬਸਤੀ ਗੁਜਾਂ ਜਲੰਧਰ, ਹਾਲ ਵਾਸੀ ਮਨਜੀਤ ਨਗਰ ਬਸਤੀ ਗੁਜਾਂ ਜਲੰਧਰ ਅਤੇ ਸੌਰਵਜੀਤ ਉਰਫ ਸਾਬੀ ਪੁੱਤਰ ਲੇਟ ਰਾਜਵਿੰਦਰ ਵਾਸੀ 104B ਮਨਜੀਤ ਨਗਰ ਬਸਤੀ ਗੁਜਾਂ ਜਲੰਧਰ ਜਲੰਧਰ, ਹਾਲ ਵਾਸੀ ਬਸਤੀ ਗੁਜਾਂ ਜਲੰਧਰ ਨੂੰ ਚਿੱਟੇ ਰੰਗ ਦੀ ਐਕਟਿਵਾ (ਨੰਬਰ PB08CD2446) ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਉਹਨਾਂ ਨੇ ਇਹ ਵੀ ਦੱਸਿਆ ਕਿ ਦੋਸ਼ੀ ਸ਼ੁਭਮ ਉਰਫ ਅੰਜੂ ਉਰਫ ਕਾਮਯਾਬਾ ਦੇ ਖਿਲਾਫ ਪਹਿਲਾਂ ਵੀਂ ਵੱਖ-ਵੱਖ ਧਾਰਾਵਾਂ ਅਧੀਨ 3 ਮੁਕੱਦਮੇ ਦਰਜ ਹਨ, ਜਦ ਕਿ ਸੌਰਵਜੀਤ ਉਰਫ ਸਾਬੀ ਵਿਰੁੱਧ 2 ਅਪਰਾਧਿਕ ਮੁਕੱਦਮੇ ਦਰਜ ਹਨ।
CP ਜਲੰਧਰ ਨੇ ਕਿਹਾ ਕਿ ਜਲੰਧਰ ਪੁਲਿਸ ਵੱਲੋਂ ਸ਼ਹਿਰ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਰਕਰਾਰ ਰੱਖਣ ਲਈ ਅਜਿਹੇ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।





























