
ਜਲੰਧਰ, ਐਚ ਐਸ ਚਾਵਲਾ। ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਦੇ ਮਹੱਤਵਪੂਰਣ ਯਤਨਾਂ ਅਧੀਨ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ *ਜੁਲਾਈ ਮਹੀਨੇ ਦੌਰਾਨ 12 ਭਗੋੜੇ ਅਪਰਾਧੀਆਂ* (POs) ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਪ੍ਰਾਪਤੀ ਭਗੋੜੇ ਹੋਏ ਅਪਰਾਧੀਆਂ ਨੂੰ ਫੜਨ ਲਈ ਚੱਲ ਰਹੀ ਪੁਲਿਸ ਮੁਹਿੰਮ ਵਿੱਚ ਇੱਕ ਸਫਲ ਕਾਰਵਾਈ ਹੈ।
CP ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੀਓ ਸਟਾਫ਼ ਅਤੇ ਪੁਲਿਸ ਸਟੇਸ਼ਨ ਟੀਮਾਂ ਵੱਲੋ ਇਹਨਾਂ ਅਪਰਾਧੀਆ ਨੂੰ ਫੜਨ ਲਈ ਕਈ ਥਾਵਾਂ ਤੇ ਛਾਪੇਮਾਰੀਆ ਕੀਤੀਆ ਗਈਆਂ। ਜਿਸ ਦੇ ਨਤੀਜੇ ਵਜੋਂ, ਵੱਖ-ਵੱਖ ਮਾਮਲਿਆਂ ਵਿੱਚ ਲੋੜੀਦੇਂ ਇਹਨਾਂ 12 ਪ੍ਰੋਕਲੇਮਡ ਅਪਰਾਧੀਆ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਗਿਆ। ਮਾਰਚ ਮਹੀਨੇ ਤੋਂ *ਹੁਣ ਤੱਕ ਕੁੱਲ 66 ਪ੍ਰੋਕਲੇਮਡ ਅਪਰਾਧੀਆਂ ਨੂੰ ਕਮਿਸ਼ਨਰੇਟ ਪੁਲਿਸ ਜਲੰਧਰ ਗ੍ਰਿਫ਼ਤਾਰ ਕਰ ਚੁੱਕੀ ਹੈ* , ਜੋ ਕਿ ਭਗੋੜੇ ਹੋਏ ਅਪਰਾਧੀਆਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਲਗਾਤਾਰ ਅਤੇ ਦ੍ਰਿੜ ਯਤਨਾਂ ਦਾ ਸਪਸ਼ਟ ਸਬੂਤ ਹੈ।
CP ਨੇ ਕਿਹਾ ਹੈ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।





























