ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਦੀ CIA ਟੀਮ ਵੱਲੋਂ ‘ਫਤਿਹ ਗਰੁੱਪ’ ਦੇ 2 ਮੈਂਬਰ ਗ੍ਰਿਫ਼ਤਾਰ; 5 ਗੈਰ-ਕਾਨੂੰਨੀ ਪਿਸਤੌਲ, 10 ਜ਼ਿੰਦਾ ਰੌਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ

ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵੱਲੋਂ ਅਪਰਾਧੀ ਤੱਤਾਂ ‘ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਨੇ, ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ ਹੇਠ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦੀ ਅਗਵਾਈ ਹੇਠ, ਵੱਡੀ ਸਫਲਤਾ ਹਾਸਲ ਕਰਦਿਆਂ *ਬਦਨਾਮ ‘ਫਤਿਹ ਗਰੁੱਪ’ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ* ਹੈ। ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ *5 ਗੈਰ-ਕਾਨੂੰਨੀ ਪਿਸਤੌਲ, 10 ਜ਼ਿੰਦਾ ਰੌਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ* ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਸੀ.ਪੀ. ਜਲੰਧਰ ਨੇ ਕਿਹਾ ਕਿ ਮੁਕੱਦਮਾ ਨੰਬਰ 82 ਮਿਤੀ 09.07.2025 ਅਧੀਨ ਧਾਰਾ 25(1)B, 54, 59 ਆਰਮਜ਼ ਐਕਟ ਅਤੇ ਵਾਧਾ ਜੁਰਮ 21 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 2, ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਦੋ ਮੁਲਜ਼ਮਾਂ, ਕਰਨਪ੍ਰੀਤ ਸਿੰਘ ਉਰਫ਼ ਗਿਆਨੀ ਉਰਫ਼ ਫਤਿਹ, ਪੁੱਤਰ ਜਸਪਾਲ ਸਿੰਘ, ਨਿਵਾਸੀ ਮਕਾਨ ਨੰਬਰ 125, ਬੈਂਕ ਐਨਕਲੇਵ, ਖੁਰਲਾ ਕਿੰਗਰਾ, ਕੁੱਕੀ ਢਾਬ ਚੌਕ, ਥਾਣਾ ਡਵੀਜ਼ਨ ਨੰਬਰ 7, ਜਲੰਧਰ ਅਤੇ ਅਮਨ ਉਰਫ਼ ਅਮਨਾ, ਪੁੱਤਰ ਤ੍ਰਸੇਮ ਲਾਲ, ਨਿਵਾਸੀ ਮਕਾਨ ਨੰਬਰ 3, ਬਾਬਾ ਕਾਹਨ ਦਾਸ ਨਗਰ, ਥਾਣਾ ਬਸਤੀ ਬਾਵਾ ਖੇਲ, ਜਲੰਧਰ ਨੂੰ ਮਿਤੀ 27.07.2025 ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਦੇ ਕਬਜ਼ੇ ਵਿੱਚੋ:

• 04 ਗੈਰ-ਕਾਨੂੰਨੀ ਪਿਸਤੌਲ (.32 ਬੋਰ) ਨਾਲ 08 ਜ਼ਿੰਦਾ ਰੌਂਦ
• 01 ਗੈਰ-ਕਾਨੂੰਨੀ ਪਿਸਤੌਲ (.45 ਬੋਰ) ਨਾਲ 02 ਜ਼ਿੰਦਾ ਰੌਂਦ
        *ਕੁੱਲ: 05 ਗੈਰ-ਕਾਨੂੰਨੀ ਪਿਸਤੌਲ ਅਤੇ 10 ਜ਼ਿੰਦਾ ਰੌਂਦ*
• 50 ਗ੍ਰਾਮ ਹੈਰੋਇਨ

ਉਹਨਾਂ ਨੇ ਅੱਗੇ ਦੱਸਿਆ ਕਿ *ਕਰਨਪ੍ਰੀਤ ਸਿੰਘ ਉਰਫ਼ ਫਤਿਹ ਦੇ ਖ਼ਿਲਾਫ਼ ਆਈ.ਪੀ.ਸੀ., ਐਨ.ਡੀ.ਪੀ.ਐਸ. ਐਕਟ ਅਤੇ ਆਰਮਜ਼ ਐਕਟ ਹੇਠ 16 ਮੁਕੱਦਮੇ ਦਰਜ ਹਨ* , ਜਦਕਿ *ਅਮਨ ਉਰਫ਼ ਅਮਨਾ ਦੇ ਖ਼ਿਲਾਫ਼ 11 ਮੁੱਕਦਮੇ ਦਰਜ ਹਨ* । ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button