ਦੇਸ਼ਦੁਨੀਆਂਪੰਜਾਬ

ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸੀ.ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਪਹੁੰਚੇ ਪੰਜਾਬ – ਲਹਿਰਾ/ਬੋਦਲ/ਨੌਰਾ

ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਜਲਦ – ਜਥੇਦਾਰ ਭੁੰਗਰਨੀ

ਪੈਰਿਸ, (PRIME INDIAN NEWS) :- ਇਟਲੀ ਤੋਂ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ  ਲਹਿਰਾ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਅਤੇ ਨੌਰਵੇ ਯੂਨਿਟ ਦੇ ਪ੍ਰਧਾਨ ਮਸਤਾਨ ਸਿੰਘ ਨੌਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਇਨੀਂ ਦਿਨੀ ਉਚੇਚੇ ਤੌਰ ਤੇ ਪਾਰਟੀ ਦਾ ਪ੍ਰਚਾਰ ਕਰਨ ਅਤੇ ਆਪਣੇ ਹਲਕੇ ਦੇ ਵੋਟਰਾਂ ਨੂੰ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਪੰਜਾਬ ਪਹੁੰਚ ਗਏ ਹਨ।

ਬੀਤੇ ਕੱਲ ਜਥੇਦਾਰ ਭੁੰਗਰਨੀ ਸਾਹਿਬ ਨੇ ਜਤਿੰਦਰ ਸਿੰਘ ਲਾਲੀ ਬਾਜਵਾ ਨਾਲ ਅੰਗਰੇਜ ਸਿੰਘ ਯੂ.ਐਸ.ਏ, ਸੁਰਜੀਤ ਸਿੰਘ ਅਤੇ ਸੂਰਤ ਸਿੰਘ ਐਂਡਵੋਕੇਟ ਦੀ ਹਾਜ਼ਰੀ ਵਿੱਚ ਮੁਲਾਕਾਤ ਕੀਤੀ ਅਤੇ ਯੂਰਪ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਐੱਨ.ਆਰ.ਆਈਜ ਵੱਲੋਂ ਪਾਰਟੀ ਨੂੰ ਫੁਲ ਸਪੋਰਟ ਕਰਨ ਦਾ ਵਾਅਦਾ ਵੀ ਕੀਤਾ। ਹੁਣ ਜਥੇਦਾਰ ਸਾਹਿਬ ਜੀ ਆਹਿਸਤਾ ਆਹਿਸਤਾ ਪੰਜਾਬ ਭਰ ਵਿੱਚ ਘੁੰਮ ਕੇ ਪਾਰਟੀ ਦੇ 13 ਉਮੀਦਵਾਰਾਂ ਨੂੰ ਆਪਣੇ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਮਿਲਣਗੇ ਅਤੇ ਉਨ੍ਹਾਂ ਦਾ ਮਨੋਬਲ ਵੀ ਵਧਾਉਣਗੇ।

ਆਉਣ ਵਾਲੇ ਸਮੇੰ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰ ਵੀ ਚੋਣਾਂ ਵਿੱਚ ਗਰਮਾਇਸ਼ ਲਿਆਉਣ ਅਤੇ ਪਾਰਟੀ ਦੇ ਉਮੀਦਵਾਰਾਂ ਦੀ ਹੌਂਸਲਾ ਅਫਜਾਈ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਤਨ ਮਨ ਅਤੇ ਧਨ ਨਾਲ ਮਦਦ ਕਰਨ ਵਾਸਤੇ ਵੀ ਜਾ ਰਹੇ ਹਨ, ਤਾਂ ਕਿ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਹੱਥ ਮਜਬੂਤ ਕੀਤੇ ਜਾ ਸਕਣ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦਾ ਭਲਾ ਸੋਚਦੀ ਹੈ |

Related Articles

Leave a Reply

Your email address will not be published. Required fields are marked *

Back to top button