
ਐਡਵੋਕੇਟ ਜਤਿੰਦਰ ਅਰੋੜਾ ਨੇ ਕਿਹਾ “ਸੱਚਾਈ ਦੀ ਹੋਈ ਜਿੱਤ”
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਜੁਡੀਸ਼ੀਅਲ ਮਜਿਸਟ੍ਰੇਟ ਜਲੰਧਰ ਰਸਵੀਨ ਕੌਰ ਦੀ ਅਦਾਲਤ ਵਲੋਂ ਅੱਜ ਬਾਬਾ ਭਗਵੰਤ ਭਜਨ ਸਿੰਘ ਨੂੰ ਚੈਕ ਬਾਊਂਸ ਦੇ ਮਾਮਲੇ ‘ਚੋਂ ਬਰੀ ਕਰ ਦਿੱਤਾ ਗਿਆ।

ਜਦੋਂ ਇਸ ਸਬੰਧੀ ਬਾਬਾ ਭਗਵੰਤ ਭਜਨ ਸਿੰਘ ਦੇ ਵਕੀਲ ਜਤਿੰਦਰ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ। ਉਹਨਾਂ ਦੱਸਿਆ ਕਿ ਪਰਮਜੀਤ ਕੌਰ ਪਤਨੀ ਜਗਜੀਤ ਸਿੰਘ ਵਾਸੀ ਮਕਾਨ ਨੰਬਰ E K -309 ਫਗਵਾੜਾ ਗੇਟ ਜਲੰਧਰ ਨੇ ਬਾਬਾ ਭਗਵੰਤ ਭਜਨ ਸਿੰਘ ਵਾਸੀ ਪਿੰਡ ਦਕੋਹਾ, ਜਿਲ੍ਹਾ ਜਲੰਧਰ ਤੇ 1, 08, 00000 (ਇੱਕ ਕਰੋੜ ਅੱਠ ਲੱਖ ਰੁਪਏ) ਦਾ ਕੇਸ ਕੀਤਾ ਸੀ। ਉਸ ਵਲੋਂ ਉਕਤ ਰਕਮ ਦਾ ਚੈਕ ਲਗਾਇਆ ਗਿਆ ਸੀ।
ਐਡਵੋਕੇਟ ਜਤਿੰਦਰ ਅਰੋੜਾ ਨੇ ਦੱਸਿਆ ਕਿ ਅਦਾਲਤ ਵਿੱਚ ਸੁਣਵਾਈ ਦੌਰਾਨ ਉਨ੍ਹਾਂ ਵਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਦਾ ਦੂਜੀ ਧਿਰ ਕੋਈ ਤੱਸਲੀ ਬਖਸ਼ ਜਵਾਬ ਨਹੀਂ ਦੇ ਸਕੀ। ਜਿਸਦੇ ਬਾਅਦ ਮਾਨਯੋਗ ਜੁਡੀਸ਼ੀਅਲ ਮਜਿਸਟ੍ਰੇਟ ਜਲੰਧਰ ਰਸਵੀਨ ਕੌਰ ਨੇ ਬਾਬਾ ਭਗਵੰਤ ਭਜਨ ਸਿੰਘ ਨੂੰ ਇਸ ਮਾਮਲੇ ‘ਚੋਂ ਬਾਇਜ਼ਤ ਬਰੀ ਕਰ ਦਿੱਤਾ।





























