
ਇਲਾਕੇ ਦੀਆਂ ਸੰਗਤਾਂ ਨੇ ਵੀ ਇਟਾਲੀਅਨ ਫ਼ੌਜੀ ਬੈੰਡ ਦੀਆਂ ਧੁਨਾਂ ਤੇ ਪਰੇਡ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਪੈਰਿਸ, (PRIME INDIAN NEWS) :- ਇਟਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਨੇ ਮੀਡੀਏ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਾਲ ਦੀ ਤਰਾਂ ਇਸ ਸਾਲ਼ ਵੀ ਪਹਿਲੀ ਸੰਸਾਰ ਜੰਗ ਦਰਮਿਆਨ ਸ਼ਹੀਦ ਹੋਏ ਭਾਰਤੀ ਫੋਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਹੋਰਨਾਂ ਧਰਮਾਂ ਦੇ ਲੋਕਾਂ ਸਾਹਿਤ, ਸਿੱਖ ਧਰਮ ਦੇ ਲੋਕਾਂ ਨੇ ਵੀ ਵੱਧ ਚੜ ਕੇ ਭਾਗ ਲਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਵਾਰ ਸਿੱਖਾਂ ਵੱਲੋਂ ਬਕਾਇਦਾ ਸ਼ਹੀਦਾਂ ਦੀ ਯਾਦ ਵਿੱਚ ਬਣੇ ਹੋਏ ਸਮਾਰਕ ਵਾਲੀ ਜਗਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਸਪੂਰਨ ਭੋਗ ਪਾਏ ਗਏ | ਉਪਰੰਤ ਢਾਡੀਆਂ ਵੱਲੋਂ ਸ਼ਹੀਦੀ ਵਾਰਾਂ ਗਾ ਕੇ ਅਤੇ ਇਟਾਲੀਅਨ ਫ਼ੌਜੀ ਬੈੰਡ ਵਾਲੀ ਟੁਕੜੀ ਵੱਲੋਂ ਸੋਗਮਈ ਧੁਨਾਂ ਰਾਹੀਂ ਸ਼ਹੀਦ ਫੋਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਪਹੁੰਚੀਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰਾਂ ਤੋਂ ਇਲਾਵਾ ਹੋਰ ਕਈ ਪ੍ਰਕਾਰ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਸਕਿਉਰਿਟੀ ਦਾ ਪ੍ਰਬੰਧ ਵੀ ਬਹੁਤ ਅੱਛੇ ਤਰੀਕੇ ਨਾਲ ਕੀਤਾ ਹੋਇਆ ਸੀ ਤਾਂ ਕਿ ਡਸਿਪਲਨ ਵਿੱਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ।





























