ਦੇਸ਼ਹਰਿਆਣਾਦੁਨੀਆਂਪੰਜਾਬ

ਅੱਜ ਤੋਂ ਚਲੇਗੀ ਅੰਮ੍ਰਿਤਸਰ-ਦਿੱਲੀ “ਵੰਦੇ ਭਾਰਤ ਐਕਸਪ੍ਰੈਸ” ਟਰੇਨ

PRIME INDIAN NEWS

“ਵੰਦੇ ਭਾਰਤ ਐਕਸਪ੍ਰੈਸ” (ਟਰੇਨ ਨੰਬਰ 22488) ਅੱਜ ਤੋਂ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਵਿਚਕਾਰ ਚੱਲੇਗੀ ਜੋਕਿ ਸਾਢੇ 5 ਘੰਟਿਆਂ ਵਿੱਚ 457 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਹਾਲਾਂਕਿ ਹੋਰ ਟਰੇਨਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 7 ਤੋਂ ਸਾਢੇ 7 ਘੰਟੇ ਦਾ ਸਮਾਂ ਲਗਦਾ ਹੈ। ਸ਼ਤਾਬਦੀ ਐਕਸਪ੍ਰੈਸ ਵੀ ਲਗਭਗ 6 ਘੰਟੇ ਦਾ ਸਮਾਂ ਲੈਂਦੀ ਹੈ।

ਅੱਜ ਵੰਦੇ ਭਾਰਤ ਐਕਸਪ੍ਰੈਸ ਸਵੇਰੇ 8.05 ਵਜੇ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰਵਾਨਾ ਹੋਈ। ਇਹ ਬਿਆਸ ਵਿਖੇ 8.33/8.35 ਵਜੇ (2 ਮਿੰਟ), ਜਲੰਧਰ ਕੈਂਟ 9.12 ਤੋਂ 9.14 ਵਜੇ, ਫਗਵਾੜਾ 9.24 ਤੋਂ 9.26 ਵਜੇ, ਲੁਧਿਆਣਾ 9.56 ਤੋਂ 9.58 ਵਜੇ, ਅੰਬਾਲਾ ਕੈਂਟ ਜੰਕਸ਼ਨ 11.04 ਤੋਂ 11.11 ਵਜੇ ਰੁਕੇਗੀ। ਟਰੇਨ ਦੁਪਹਿਰ 1.30 ਵਜੇ ਪੁਰਾਣੀ ਦਿੱਲੀ ਸਟੇਸ਼ਨ ਪਹੁੰਚੇਗੀ।

ਬਦਲੇ ਵਿੱਚ ਇਹ ਟਰੇਨ ਪੁਰਾਣੀ ਦਿੱਲੀ ਸਟੇਸ਼ਨ ਤੋਂ ਬਾਅਦ ਦੁਪਹਿਰ 3.15 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਜੋ ਸ਼ਾਮ 5.25 ਵਜੇ ਅੰਬਾਲਾ ਕੈਂਟ ਸਟੇਸ਼ਨ ਪਹੁੰਚੇਗੀ। ਇਹ ਇੱਥੋਂ 2 ਮਿੰਟ ਦੇ ਰੁਕਣ ਤੋਂ ਬਾਅਦ ਰਵਾਨਾ ਹੋਵੇਗੀ, ਜੋ ਸ਼ਾਮ 6.36 ‘ਤੇ ਲੁਧਿਆਣਾ, 7.08 ‘ਤੇ ਫਗਵਾੜਾ, ਸ਼ਾਮ 7.20 ‘ਤੇ ਜਲੰਧਰ ਕੈਂਟ ਅਤੇ 8.40 ‘ਤੇ ਅੰਮ੍ਰਿਤਸਰ ਪਹੁੰਚੇਗੀ। ਇਨ੍ਹਾਂ ਚਾਰ ਸਟੇਸ਼ਨਾਂ ‘ਤੇ 2-2 ਮਿੰਟ ਦਾ ਸਟਾਪੇਜ ਰੱਖਿਆ ਗਿਆ ਹੈ।

ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟਰੇਨ ਵਿੱਚ 8 ਡੱਬੇ (530 ਸੀਟਾਂ) ਹੋਣਗੇ। ਦੱਸ ਦਈਏ ਕਿ ਰੇਲਵੇ ਵੱਲੋਂ 6 ਜਨਵਰੀ ਤੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਾਲੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਈ ਜਾ ਰਹੀ ਹੈ। ਇਹ ਟਰੇਨ ਹਫਤੇ ‘ਚ 6 ਦਿਨ ਵੀ ਪਟੜੀ ‘ਤੇ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।

 

Related Articles

Leave a Reply

Your email address will not be published. Required fields are marked *

Back to top button