
ਅੰਮ੍ਰਿਤਸਰ, (PRIME INDIAN NEWS) :- ਅੰਮ੍ਰਿਤਸਰ ਪੁਲਿਸ ਵਲੋਂ 22.5 ਕਿਲੋ ਹੈਰੋਇਨ, 23 ਲੱਖ ਦੀ ਡਰੱਗ ਮਨੀ , 7 ਪਿਸਤੌਲ, 59 ਜਿੰਦਾਂ ਕਾਰਤੂਸ, ਡਰੋਨ ਪਾਰਟਸ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ, ਇਸਦੇ ਨਾਲ ਪੁਲਿਸ ਨੇ 4 ਵਾਹਨਾਂ ਵੀ ਜ਼ਬਤ ਕੀਤੇ ਹਨ। ਗੌਰਤਲਬ ਹੈ ਕਿ CP ਅੰਮ੍ਰਿਤਸਰ ਵੱਲੋਂ 19 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ‘ਚ ਅਗਲੇਰੀ ਕਾਰਵਾਈ ਕਰਦੇ ਹੋਏ 22.5 ਕਿਲੋ ਹੈਰੋਇਨ ਤੇ ਜਿੰਦਾ ਕਾਰਤੂਸ, ਡਰੱਗ ਮਨੀ ਤੇ ਕਈ ਵਾਹਨਾਂ ਬਰਾਮਦ ਕਰਦੇ ਹੋਏ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ DGP ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ।
DGP ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ 19 ਕਿਲੋ ਹੈਰੋਇਨ ਬਰਾਮਦਗੀ ਮੁਕੱਦਮੇ ‘ਚ ਅਗਲੇਰੀ ਕਾਰਵਾਈ ਕਰਦੇ ਹੋਏ 3.5 ਕਿਲੋ ਹੈਰੋਇਨ ਤੇ 19 ਜਿੰਦਾ ਕਾਰਤੂਸ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 22.5 ਕਿਲੋ ਹੈਰੋਇਨ ਦੀ ਹੋਈ ਬਰਾਮਦਗੀ ਹੋਈ ਹੈ। ਇਸ ਦੇ ਨਾਲ ਹੀ 7 ਪਿਸਤੌਲ, 59 ਜਿੰਦਾਂ ਕਾਰਤੂਸ, ਡਰੋਨ ਪਾਰਟਸ, 23 ਲੱਖ ਦੀ ਡਰੱਗ ਮਨੀ ਤੇ 4 ਵਾਹਨਾਂ ਵੀ ਜ਼ਬਤ ਕੀਤੇ ਗਏ ਹਨ। 10 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। DGP ਨੇ ਅੱਗੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।





























