
ਪੈਰਿਸ, (PRIME INDIAN NEWS) :- ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਕੋਟ ਗੋਬਿੰਦਪੁਰ ਦੇ ਵਾਸੀ ਬੜੇ ਹੀ ਨੇਕ ਸੁਭਾਅ ਦੇ ਮਾਲਿਕ ਸ. ਅਮਰਜੀਤ ਸਿੰਘ ਗਿੱਲ ਦੀ ਬੇਵਕਤੀ ਮੌਤ ਤੇ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਇਕਬਾਲ ਸਿੰਘ ਭੱਟੀ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਵਰਗਵਾਸੀ ਸ. ਅਮਰਜੀਤ ਸਿੰਘ ਜੀ ਫਰਾਂਸ ਦੇ ਵਸਨੀਕ ਸ. ਬਾਜ ਸਿੰਘ ਵਿਰਕ ਦੀ ਧਰਮਪਤਨੀ ਦੇ ਪੂਜਨੀਕ ਪਿਤਾ ਜੀ ਸਨ। ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਸਰਦਾਰ ਭੱਟੀ ਨੇ ਦੋਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ ਕਰਨ ਅਤੇ ਪਿੱਛੇ ਦੋਹਾਂ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ।





























