
ਗੁਰੂ ਘਰ ਵਿੱਚ ਚੱਲ ਰਹੇ ਸੋਲਰ ਸਿਸਟਮ ਦਾ ਕਾਰਜ ਹੋਇਆ ਮੁਕੰਮਲ, ACP ਬਬਨਦੀਪ ਸਿੰਘ ਨੇ ਕੀਤਾ ਉਦਘਾਟਨ
ਪ੍ਰਧਾਨ ਜੋਗਿੰਦਰ ਸਿੰਘ ਟੱਕਰ ਨੇ ਸਮੂਹ ਸੰਗਤਾਂ ਦਾ ਕੀਤਾ ਧੰਨਵਾਦ, ਕਿਹਾ ਕਿ ਇਹ ਕਾਰਜ ਆਪਜੀ ਦੇ ਸਹਿਯੋਗ ਨਾਲ ਹੀ ਨੇਪੜੇ ਚੜੇ ਹਨ
ਜਲੰਧਰ ਕੈਂਟ, (ਸੈਵੀ ਚਾਵਲਾ/ਰਮਨ ਜਿੰਦਲ) :- ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ (ਰਜਿ.) ਜਲੰਧਰ ਕੈਂਟ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਵਸ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸਦੀ ਸੇਵਾ ਸਾਬਕਾ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਪਰਿਵਾਰ ਵਲੋ ਕੀਤੀ ਗਈ। ਉਪਰੰਤ 11:30 ਵਜੇ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਮਨਜੀਤ ਸਿੰਘ ਜੀ ਸੇਵਕ, ਭਾਈ ਹਰਜੀਤ ਸਿੰਘ ਹਜੂਰੀ ਰਾਗੀ ਅਤੇ ਭਾਈ ਕੁਲਦੀਪ ਸਿੰਘ ਹੈੱਡ ਗ੍ਰੰਥੀ ਨੇ ਕਥਾ ਕੀਰਤਨ ਦੁਆਰਾ ਸਮੂਹ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।


ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਗੁਰੂ ਘਰ ਵਿਖੇ ਚੱਲ ਰਹੇ ਸੋਲਰ ਸਿਸਟਮ ਦਾ ਕਾਰਜ ਸੰਪੂਰਨ ਹੋਣ ਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰੇ ਕਾਰਜ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪੜੇ ਚੜੇ ਹਨ। ਉਨ੍ਹਾਂ ਕਿਹਾ ਕਿ ਅਗੇ ਵੀ ਗੁਰੂ ਘਰ ਵਿੱਚ ਚੱਲ ਰਹੇ ਹੋਰ ਕਾਰਜ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪੜੇ ਚੜਣਗੇ, ਜਿਸ ਲਈ ਸੰਗਤ ਦਾ ਵੱਡਮੁੱਲਾ ਸਹਿਯੋਗ ਮਿਲ ਰਿਹਾ ਹੈ। ਗੁਰੂ ਘਰ ਵਿੱਚ ਲੱਗੇ ਸੋਲਰ ਸਿਸਟਮ ਦਾ ਉਦਘਾਟਨ ACP ਕੈਂਟ ਸ. ਬਬਨਦੀਪ ਸਿੰਘ ਜੀ ਨੇ ਕੀਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾ ਦੀ ਸ਼ਲਾਘਾ ਕੀਤੀ।


ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ACP ਬਬਨਦੀਪ ਸਿੰਘ, ਸਾਬਕਾ ਪ੍ਰਧਾਨ ਸ.ਚਰਨਜੀਤ ਸਿਿਸਿੰਘ ਚੱਢਾ, ਕੌਂਸਲਰ ਪੁਨੀਤ ਕੌਰ ਚੱਢਾ. ਸ.ਹਰਪਾਲ ਸਿੰਘ ਚੱਢਾ ਅਤੇ ਗੁਰੂ ਘਰ ਵਿੱਚ ਸੋਲਰ ਸਿਸਟਮ ਲਗਾਉਣ ਵਾਲੇ Dioskar International Pvt. Ltd.ਦੇ ਸ. ਅਮਨੀਤ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਅਤੇ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਉਪਰੰਤ ਗੁਰ ਕੇ ਲੰਗਰ ਅਤੁੱਟ ਵਰਤਾਏ ਗਏ।


ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਖੱਟਰ, ਐਡੀਟਰ ਬਾਵਾ ਮਹਿੰਦਰ ਸਿੰਘ, ਮੈਨੇਜਰ ਜਸਵਿੰਦਰ ਪਾਲ ਸਿੰਘ ਆਨੰਦ, ਸਕੱਤਰ ਸਤਵਿੰਦਰ ਸਿੰਘ ਮਿੰਟੂ, ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਮੀਤ ਪ੍ਰਧਾਨ ਜਗਮੋਹਨ ਸਿੰਘ ਖਹਿਰਾ, ਮੀਤ ਪ੍ਰਧਾਨ ਹਰਜੀਤ ਸਿੰਘ ਟੱਕਰ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਹਰਵਿੰਦਰ ਸਿੰਘ ਪੱਪੂ, ਸਤਪਾਲ ਸਿੰਘ ਬੇਦੀ, ਬਿਕਰਮ ਸਿੰਘ, ਗੁਰਵਿੰਦਰ ਸਿੰਘ ਲਾਂਬਾ, ਦਵਿੰਦਰ ਸਿੰਘ ਲਾਂਬਾ, ਜਤਿੰਦਰ ਸਿੰਘ ਰਾਜੂ, ਸੁਰਿੰਦਰ ਸਿੰਘ ਸੂਰੀ, ਜਸਪ੍ਰੀਤ ਸਿੰਘ ਬੰਕੀ, ਰਜਿੰਦਰ ਸਿੰਘ ਕਾਲਰਾ, ਜਸਪ੍ਰੀਤ ਸਿੰਘ, ਅਰਵਿੰਦਰ ਸਿੰਘ ਕਾਲਰਾ, ਬਲਜਿੰਦਰ ਪਾਲ ਸਿੰਘ ਸੂਰੀ, ਕਮਲਜੀਤ ਸਿੰਘ, ਸਤਪਾਲ ਸਿੰਘ ਚੀਮਾ, ਜਸਪ੍ਰੀਤ ਸਿੰਘ ਪ੍ਰਿੰਸ, ਪਰਮਜੀਤ ਸਿੰਘ ਗੋਲਡੀ, ਪ੍ਰਭਜੋਤ ਸਿੰਘ ਬਾਵਾ, ਹਰਮੀਤ ਸਿੰਘ ਸਾਬਾ ਖਹਿਰਾ ਆਦਿ ਹਾਜ਼ਰ ਸਨ।





























