ਦੇਸ਼ਦੁਨੀਆਂਪੰਜਾਬ

ਇੰਡੀਅਨ ਏਅਰ ਫੋਰਸ ਵਲੋਂ ਓਪਨ ਭਰਤੀ ਰੈਲੀ 27 ਅਗਸਤ ਤੋਂ 2 ਸਤੰਬਰ ਤੱਕ, ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ‘ਚ ਹੋਵੇਗੀ ਭਰਤੀ ਰੈਲੀ

ਜਲੰਧਰ, ਐਚ ਐਸ ਚਾਵਲਾ। ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੰਡੀਅਨ ਏਅਰ ਫੋਰਸ ਵੱਲੋਂ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ, ਕਪੂਰਥਲਾ ਰੋਡ ਵਿਖੇ 27 ਅਗਸਤ ਤੋਂ 2 ਸਤੰਬਰ 2025 ਤੱਕ ਓਪਨ ਭਰਤੀ ਰੈਲੀ ਕਰਵਾਈ ਜਾ ਰਹੀ ਹੈ।

ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ 27 ਤੇ 28 ਅਗਸਤ 2025 ਨੂੰ ਕਰਵਾਈ ਜਾ ਰਹੀ ਓਪਨ ਭਰਤੀ ਰੈਲੀ ਵਿੱਚ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਲਦਾਖ ਨਾਲ ਸਬੰਧਤ ਉਮੀਦਵਾਰ ਭਾਗ ਲੈ ਸਕਦੇ ਹਨ। ਇਸੇ ਤਰ੍ਹਾਂ 30 ਅਗਸਤ ਨੂੰ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਲੜਕਿਆਂ ਅਤੇ 2 ਸਤੰਬਰ ਨੂੰ ਲੜਕੀਆਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਰਤੀ ਲਈ ਐਂਟਰੀ ਦਾ ਸਮਾਂ ਸਵੇਰੇ 5 ਵਜੇ ਦਾ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਭਰਤੀ ਰੈਲੀ ਵਿੱਚ ਭਾਗ ਲੈਣ ਦੇ ਚਾਹਵਾਨ ਉਮੀਦਵਾਰ ਦਾ ਜਨਮ 01.01.2005 ਤੋਂ 01.07.2008 ਦੇ ਦਰਮਿਆਨ ਹੋਇਆ ਹੋਵੇ ਅਤੇ ਵਿੱਦਿਅਕ ਯੋਗਤਾ 10+2/ਡਿਪਲੋਮਾ/ਵੋਕੇਸ਼ਨਲ ਕੋਰਸ ਪਾਸ ( ਕੁੱਲ ਘੱਟੋ-ਘੱਟ 50 ਫੀਸਦੀ ਅਤੇ 50 ਫੀਸਦੀ ਅੰਗਰੇਜ਼ੀ ਵਿਸ਼ੇ ਵਿੱਚ ਅੰਕ ਪ੍ਰਾਪਤ ਹੋਣੇ ਚਾਹੀਦੇ ਹਨ)। ਉਨ੍ਹਾਂ ਅੱਗੇ ਦੱਸਿਆ ਕਿ ਮੈਡੀਕਲ ਯੋਗਤਾ ਤਹਿਤ ਉਮੀਦਵਾਰ ਲੜਕੇ ਤੇ ਲੜਕੀਆਂ ਦਾ ਕੱਦ 152 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੰਡੀਅਨ ਏਅਰ ਫੋਰਸ ਦੀ ਵੈਬਸਾਈਟ https://agnipathvayu.cdac.in ਤੋਂ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 90569-20100 ‘ਤੇ ਸੰਪਰਕ ਕੀਤਾ ਜਾ ਸਕਦਾ ਹਾ। ਉਨ੍ਹਾਂ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਇਸ ਭਰਤੀ ਰੈਲੀ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button