
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਸਵਰਨਜੀਤ ਸਿੰਘ, ਪੀ.ਪੀ.ਐਸ. ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ- ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ ਜਲੰਧਰ-ਹੁਸ਼ਿਆਰਪੁਰ ਦੇ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੀ ਗੈਂਗ ਦੇ 03 ਮੈਂਬਰਾਂ ਨੂੰ ਕਾਬੂ ਕਰਕੇ ਉਹਨਾ ਪਾਸੋ ਕੁੱਲ 09 ਦੋਪਹੀਆ ਵਾਹਨ ਬ੍ਰਾਮਦ ਕਰਕੇ ਵੱਡੀ ਸਫਤਲਾ ਹਾਸਲ ਕੀਤੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ “ਮਿਤੀ 21-10-2024 ਨੂੰ Insp ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲਧਰ ਦਿਹਾਤੀ ਨੂੰ ਇੱਕ ਸੂਚਨਾ ਮਿਲੀ ਕਿ ਸੋਰਵ ਕੁਮਾਰ ਉਰਫ ਸੋਭਾ ਪੁੱਤਰ ਰਜਿੰਦਰ ਸਿੰਘ ਉਰਫ ਕਾਕਾ, ਸੁਨੀਲ ਕੁਮਾਰ ਪੁੱਤਰ ਮਲੂਕ ਸਿੰਘ ਅਤੇ ਸੁਖਰਾਜ ਕੁਮਾਰ ਉਰਫ ਘੱਨੂੰ ਪੁੱਤਰ ਸੇਵਾ ਰਾਮ ਵਾਸੀਆਨ ਖੁਰਦਪੁਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਜੋ ਕਿ ਵਹੀਕਲ ਚੋਰੀ ਕਰਨ ਦੇ ਆਦੀ ਹਨ, ਜਿਹਨਾ ਨੇ ਆਪਣਾ ਇੱਕ ਗੈਂਗ ਬਣਾਇਆ ਹੋਇਆ ਹੈ ਜਿਹਨਾ ਨੇ ਅਲੱਗ ਅਲੱਗ ਥਾਂਵਾ ਤੇ ਮੋਟਰਸਾਈਕਲ ਅਤੇ ਐਕਟਿਵਾ ਵਗੈਰਾ ਚੋਰੀ ਕਰਕੇ ਵੇਚਣ ਦੀ ਨੀਅਤ ਨਾਲ ਆਪਣੇ ਪਾਸ ਰੱਖੇ ਹੋਏ ਹਨ। ਅੱਜ ਉਕਤ ਤਿੰਨੋ ਜਣੇ ਦੇ ਮੋਟਰਸਾਈਕਲਾਂ ਮਾਰਕਾ ਹੋਡਾ ਸਪਲੈਂਡਰ ਰੰਗ ਕਾਲਾ ਅਤੇ ਨੀਲਾ ਪਰ ਸੇਮ ਜਾਅਲੀ ਨੰਬਰ PB08-BM-9226 ਲੱਗਾ ਕੇ ਤਿੰਨੋ ਜਣੇ ਸਵਾਰ ਹੋ ਕੇ ਵੇਚਣ ਦੀ ਨੀਅਤ ਨਾਲ ਆਦਮਪੁਰ ਤੋ ਜਲੰਧਰ ਵੱਲ ਨੂੰ ਆ ਰਹੇ ਹਨ। 51 ਹਰਜੀਤ ਸਿੰਘ ਸੀ.ਆਈ.ਏ ਸਟਾਫ ਦੀ ਸਪੈਸ਼ਲ ਪੁਲਿਸ ਪਾਰਟੀ ਤਿਆਰ ਕਰਕੇ ਜੀ.ਟੀ.ਰੋਡ ਮਦਾਰਾਂ ਗੇਟ ਪਰ ਨਾਕਾਬੰਦੀ ਕਰਨ ਲਈ ਭੇਜੀ ਗਈ। ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਤੇ SI ਹਰਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਸੋਚਵ ਉਰਫ ਸੋਭਾ, ਸੁਨੀਲ, ਸੁਖਰਾਜ ਕੁਮਾਰ ਉਰਫ ਘਨੂੰ ਉਕਤਾਨ ਦੇ ਖਿਲਾਫ ਮੁੱਕਦਮਾ ਨੰਬਰ 143 ਮਿਤੀ 21.10.2024 ਜੁਰਮ 303(2),317(2),345(3) BNS ਥਾਣਾ ਆਦਮਪੁਰ ਜਿਲਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕੀਤਾ। ਸੀ.ਆਈ.ਏ ਸਟਾਫ ਜਲਧਰ ਦਿਹਾਤੀ ਦੀ ਪੁਲਿਸ ਵਲੋਂ ਜੀ.ਟੀ.ਰੋਡ ਮਦਾਰਾਂ ਗੇਟ ਪਰ ਨਾਕਾਬੰਦੀ ਦੌਰਾਨ ਸੋਰਵ ਉਰਫ ਸੱਭਾ, ਸੁਖਰਾਜ ਕੁਮਾਰ ਉਰਫ ਘੱਨੂੰ ਅਤੇ ਸੁਨੀਲ ਕੁਮਾਰ ਉਕਤਾਨ ਨੂੰ ਕਾਬੂ ਕਰਕੇ ਦੋਸੀਆਨ ਉਕਤਾਨ ਪਾਸੇ ਚੋਰੀ ਦੇ 02 ਮੋਟਰਸਾਈਕਲ ਮਾਰਕਾ ਹੀਰ ਹੱਡਾ ਸਪਲੈਂਡਰ ਰੰਗ ਕਾਲਾ ਜਿਹਨਾਂ ਪਰ PB08-BM-9226 ਜਾਅਲੀ ਨੰਬਰ ਪਲੇਟਾਂ ਲੱਗੀਆ ਹੋਇਆ ਸਨ ਨੂੰ ਬ੍ਰਾਮਦ ਕੀਤਾ। ਤਿੰਨਾ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ “ਦੋਰਾਨੇ ਪੁੱਛਗਿਛ ਇਹਨਾਂ ਨੇ ਦੱਸਿਆ ਕਿ ਇਹਨਾ ਦੀ ਗੈਂਗ ਦੇ 02 ਹੋਰ ਸਾਥੀ ਰੁਪਿੰਦਰ ਸਿੰਘ ਉਰਫ ਗੋਪੀ ਪੁੱਤਰ ਮੋਹਨ ਸਿੰਘ ਅਤੇ ਵਿਸ਼ਾਲ ਮੁੱਖੀਆ ਪੁੱਤਰ ਵਿਜੇ ਕੁਮਾਰ ਵਾਸੀਆਨ ਪਿੰਡ ਭਾਮ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਹਨ। ਜਿਹਨਾਂ ਨਾਲ ਰੱਲ ਕੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਹੋਰ 07 ਵਹੀਕਲ ਹੋਰ ਚੋਰੀ ਕਰਕੇ ਵੇਚਣ ਲਈ ਬਮਡੰਮ ਨਹਿਰ ਸੁਆ ਵਿਖੇ ਝਾੜੀਆ ਵਿਚ ਲੁਕਾ-ਛੁਪਾ ਕੇ ਰੱਖਿਆ ਨੂੰ ਬ੍ਰਾਮਦ ਕਰਵਾਏ ਹਨ। ਇਹ ਸ਼ਾਤਰ ਚੋਰਾਂ ਨੇ ਦੋਪਹੀਆ ਵਾਹਨਾਂ ਦੀ ਪਹਿਚਾਨ ਛੁਪਾਉਣ ਲਈ ਜਾਅਲੀ ਨੰਬਰ ਪਲੇਟ ਲਗਾਈਆ ਹੋਈਆ ਸਨ ਤਾਂ ਜੋ ਮਾਲਕ ਜਾਂ ਪੁਲਿਸ ਇਹਨਾਂ ਨੂੰ ਪਹਿਚਾਣ ਕੇ ਫੜ ਨਾ ਸਕੇ। ਫਰਾਰ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੇਰਵ ਉਰਫ ਸੋਭਾ ਪੁੱਤਰ ਰਜਿੰਦਰ ਸਿੰਘ ਉਰਫ ਕਾਕਾ ਵਾਸੀ ਮਕਾਨ ਨੰਬਰ 157 ਨੇੜੇ ਗੁਰੂਦਵਾਰਾ ਰਵੀਦਾਸ ਮਹਾਰਾਜ ਖੁਰਦਪੁਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਪਰ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ ਅਤੇ ਮਾਹ ਅਪ੍ਰੈਲ ਵਿੱਚ ਹੀ ਜਮਾਨਤ ਪਰ ਬਾਹਰ ਆਇਆ ਸੀ ਅਤੇ ਬਾਹਰ ਆ ਕੇ ਇਸਨੇ ਵਹੀਕਲ ਚੇਰੀ ਕਰਨ ਦੀ ਗੈਂਗ ਬਣਾ ਲਈ ਸੀ ਜੋ ਜਲੰਧਰ ਸ਼ਹਿਰ ਅਤੇ ਹੁਸ਼ਿਆਰਪੁਰ ਸ਼ਹਿਰ ਦੇ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਕਰਦੇ ਹਨ। ਇਹਨਾ ਦੀ ਗੈਂਗ ਦੇ ਹੋਰ 02 ਮੈਂਬਰ ਰੁਪਿੰਦਰ ਸਿੰਘ ਉਰਫ ਗੋਪੀ ਅਤੇ ਵਿਸ਼ਾਲ ਮੁਖੀਆ ਫਰਾਰ ਹਨ ਜਿਹਨਾਂ ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ ਜਿਹਨਾਂ ਦੀ ਭਾਲ ਲਈ ਰੇਡ ਕੀਤੇ ਜਾ ਰਹੇ ਹਨ। ਤਿੰਨਾ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਦੋਰਾਨੇ ਪੁਲਿਸ ਰਿਮਾਂਡ ਇਹਨਾ ਪਾਸੇ ਹੋਰ ਚੋਰੀ ਕੀਤੇ ਮੋਟਰਸਾਈਕਲਾਂ ਸਬੰਧੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।





























