
PRIME INDIAN NEWS – H S CHAWLA
ਸਾਡੇ ਸਤਿਕਾਰਯੋਗ ਸ: ਸੁਰਜੀਤ ਸਿੰਘ ਮਿਨਹਾਸ (ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 25 ਅਪ੍ਰੈਲ, 2024 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਜੀ ਦੇ ਭੋਗ ਅੱਜ ਮਿਤੀ 5 ਮਈ 2024 ਨੂੰ ਸਵੇਰੇ 10.00 ਵਜੇ ਉਨ੍ਹਾਂ ਦੇ ਗ੍ਰਹਿ 120, ਨਿਊ ਜਵਾਹਰ ਨਗਰ, ਜਲੰਧਰ ਵਿਖੇ ਪਾਏ ਜਾਣਗੇ। ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ.ਟੀ.ਬੀ.ਨਗਰ, ਜਲੰਧਰ ਵਿਖੇ ਦੁਪਹਿਰ 12.30 ਤੋਂ 2.00 ਵਜੇ ਤੱਕ ਹੋਵੇਗੀ।





























