
ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ .ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਦੀ ਜੋਰ ਨਿਗਰਾਨੀ ਹੇਠ ਸ਼੍ਰੀ ਸੁਮਿਤ ਸੂਦ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਇਸਪੈਕਟਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ, ਇੰਸਪੈਕਟਰ ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਸਮੇਤ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਵੱਲੋਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਸਾਂਝਾ ਓਪਰੇਸ਼ਨ ਚਲਾ ਕੇ ਥਾਣਾ ਭੋਗਪੁਰ ਅਤੇ ਆਦਮਪੁਰ ਦੇ ਏਰੀਆ ਵਿੱਚ ਚਾਇਨ ਡੋਰ ਦੀ ਵਿਕਰੀ ਦੇ ਸਬੰਧ ਵਿੱਚ ਸੰਭਾਵਿਤ ਟਿਕਾਣਿਆਂ ਪਰ ਰੋਡ ਕੀਤੇ ਗਏ।
ਸਰਚ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਮ ਜਨਤਾ ਨੂੰ ਚਾਇਨਾ ਡੋਰ ਦੇ ਦੁਸ਼ ਪ੍ਰਭਾਵਾਂ ਤੋਂ ਜਾਣੂ ਕੀਤਾ ਅਤੇ ਅਪੀਲ ਕੀਤੀ ਕਿ ਚਾਇਨਾ ਡੋਰ ਦੀ ਵਰਤੋ ਬਿਲਕੁਲ ਨਾਂ ਕੀਤੀ ਜਾਵੇ ਕਿਉਕਿ ਇਸ ਨਾਲ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਬੇਜੁਬਾਨ ਪੰਛੀਆਂ ਦੀਆਂ ਮੌਤਾਂ ਹੋ ਰਹੀਆਂ ਹਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਹਦਾਇਤ ਕੀਤੀ ਗਈ ਕਿ ਬੱਚਿਆਂ ਨੂੰ ਚਾਇਨਾ ਡੋਰ ਨਾਲ ਪਤੰਗ ਨਾ ਉਡਾਉਣ ਦਿੱਤੀ ਜਾਵੇ ,ਜੇਕਰ ਕੋਈ ਚਾਇਨਾ ਡੋਰ ਦੀ ਵਿਕਰੀ ਕਰਦਾ ਜਾਂ ਉਸਦਾ ਇਸਤੇਮਾਲ ਕਰਦਾ ਫੜਿਆ ਗਿਆ ਤਾਂ ਉਸਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।





























